ਇਟਾਲੀਅਨ ਓਪਨ ’ਚ 2025 ਤੋਂ ਮਹਿਲਾ ਤੇ ਪੁਰਸ਼ ਖਿਡਾਰੀਆਂ ਨੂੰ ਮਿਲੇਗੀ ਬਰਾਬਰ ਇਨਾਮੀ ਰਾਸ਼ੀ

Thursday, Apr 06, 2023 - 02:15 PM (IST)

ਇਟਾਲੀਅਨ ਓਪਨ ’ਚ 2025 ਤੋਂ ਮਹਿਲਾ ਤੇ ਪੁਰਸ਼ ਖਿਡਾਰੀਆਂ ਨੂੰ ਮਿਲੇਗੀ ਬਰਾਬਰ ਇਨਾਮੀ ਰਾਸ਼ੀ

ਰੋਮ– ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਆਯੋਜਕਾਂ ਨੇ ਇਕ ਵੱਡਾ ਫੈਸਲਾ ਕੀਤਾ ਹੈ। ਇਟਾਲੀਅਨ ਓਪਨ  ’ਚ 2025 ਤੋਂ ਮਹਿਲਾਵਾਂ ਨੂੰ ਵੀ ਪੁਰਸ਼ਾਂ ਦੇ ਬਰਾਬਰ ਰਾਸ਼ੀ ਦਿੱਤੀ ਜਾਵੇਗੀ। ਇਗਾ ਸਵਿਯਾਤੇਕ ਨੇ ਪਿਛਲੇ ਸਾਲ ਜਦੋਂ ਕਲੇਅ ਕੋਰਟ ’ਤੇ ਖੇਡਿਆ ਜਾਣ ਵਾਲਾ ਇਹ ਟੂਰਨਾਮੈਂਟ ਜਿੱਤਿਆ ਸੀ। ਉਸ ਨੂੰ ਪੁਰਸ਼ ਵਰਗ ਦੇ ਜੇਤੂ ਨੋਵਾਕ ਜੋਕੋਵਿਚ ਤੋਂ ਅੱਧੇ ਤੋਂ ਵੀ ਘੱਟ ਇਨਾਮੀ ਰਾਸ਼ੀ ਮਿਲੀ ਸੀ। ਸਵਿਯਾਤੇਕ ਨੂੰ 3,36,360 ਯੂਰੋ (3,64,000 ਅਮਰੀਕੀ ਡਾਲਰ) ਦਾ ਚੈੱਕ ਮਿਲਿਆ ਜਦਕਿ ਜੋਕੋਵਿਚ ਨੂੰ 8,36,355 ਯੂਰੋ (9,16,000 ਅਮਰੀਕੀ ਡਾਲਰ) ਦਾ ਭੁਗਤਾਨ ਕੀਤਾ ਗਿਆ ਸੀ।


author

Tarsem Singh

Content Editor

Related News