ਫ੍ਰੈਂਚ ਓਪਨ : ਵਿਸ਼ਵ ਦੀ ਨੰਬਰ 1 ਖਿਡਾਰਨ ਓਸਾਕਾ ਵੱਡੇ ਉਲਟਫੇਰ ਤੋਂ ਬਚੀ

05/29/2019 11:50:10 AM

ਪੈਰਿਸ : ਵਰਲਡ ਦੀ ਨੰਬਰ ਇਕ ਖਿਡਾਰੀ ਜਾਪਾਨ ਦੀ ਨਾਓਮੀ ਓਸਾਕਾ ਸਾਲ ਦੇ ਦੂਜੇ ਗ੍ਰੈਂਡਲੈਮ ਫ੍ਰੈਂਚ ਓਪਨ ਦੇ ਪਹਿਲੇ ਰਾਊਂ ਵਿਚ ਹਾਰਦੇ-ਹਾਰਦੇ ਬਚੀ ਜਦਕਿ 5ਵੀਂ ਸੀਡ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੇ 5 ਸੈੱਟਾਂ ਦੇ ਮੈਰਾਥਨ ਸੰਘਰਸ਼ ਵਿਚ ਆਪਣੇ ਪਹਿਲੇ ਦੌਰ ਦਾ ਮੈਚ ਦਿੱਤ ਲਿਆ। ਓਸਾਕਾ ਪਹਿਲੇ ਰਾਊਂਡ ਵਿਚ ਸਲੋਵਾਕੀਆ ਦੀ ਏਨਾ ਕੈਰੋਲਿਨਾ ਸ਼ੇਮਿਦਲੋਵਾ ਤੋਂ ਪਹਿਲਾਂ ਸੈੱਟ 0-6 ਨਾਲ ਹਾਰ ਗਈ ਸੀ ਅਤੇ ਦੂਜੇ ਸੈੱਟ ਵਿਚ ਉਸਦੇ ਕੋਲ 6-5 ਦੇ ਸਕੋਰ 'ਤੇ ਆਪਣੀ ਸਰਵਿਸ 'ਤੇ ਮੈਚ ਜਿੱਤਣ ਦਾ ਪੂਰਾ ਮੌਕਾ ਸੀ ਪਰ ਓਸਾਕਾ ਨੇ ਇਸ ਸੈੱਟ ਨੂੰ ਟਾਈ ਬ੍ਰੇਕ ਵਿਚ ਖਿਚਿਆ ਅਤੇ ਫਿਰ ਟਾਈ ਬ੍ਰੇਕ 7-4 ਨਾਲ ਜਿੱਤ ਕੇ ਮੈਚ ਵਿਚ ਬਰਾਬਰੀ ਕਰ ਲਈ। 

PunjabKesari

ਵਿਸ਼ਵ ਦੀ 90ਵੇਂ ਰੈਂਕ ਦੀ ਕੈਰੋਲਿਨਾ ਨੇ ਇਸ ਤਰ੍ਹਾਂ ਆਪਣੀ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਦਾ ਮੌਕਾ ਗੁਆ ਦਿੱਤਾ। ਓਸਾਕਾ ਨੇ ਤੀਜੇ ਸੈੱਟ ਵਿਚ ਕੈਰੋਲਿਨਾ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਫੈਸਲਾਕੁੰਨ ਸੈੱਟ 6-1 ਨਾਲ ਜਿੱਤ ਕੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ। ਓਸਾਕਾ ਨੇ ਇਹ ਮੈਚ 1 ਘੰਟੇ 54 ਮਿੰਟ ਵਿਚ 0-6, 7-6, 6-1 ਨਾਲ ਜਿੱਤਿਆ।


Related News