ਫ੍ਰਾਂਸੀਸੀ ਅਦਾਲਤ ਨੇ ਦੇਸ਼ ਦੇ ਫੁੱਟਬਾਲ ਸੈਸ਼ਨ ਨੂੰ ਖਤਮ ਕਰਨ ਦੇ ਫੈਸਲੇ ''ਤੇ ਲਾਈ ਮੋਹਰ

06/10/2020 4:55:22 PM

ਪੈਰਿਸ : ਫ੍ਰਾਂਸ ਦੀ ਸੁਪਰੀਮ ਪ੍ਰਸ਼ਾਸਨਿਕ ਅਦਾਲਤ ਨੇ ਕੋਰੋਨਾ ਵਾਇਰਸ ਕਾਰਨ ਦੇਸ਼ ਦੇ ਘਰੇਲੂ ਫੁੱਟਬਾਲ ਸੈਸ਼ਨ ਨੂੰ ਖਤਮ ਕਰਨ ਦਾ ਫ਼ੈਸਲਾ ਬਰਕਰਾਰ ਰੱਖਿਆ ਪਰ ਏਮੀਂਸ ਅਤੇ ਟੋਲੋਜ ਕਲੱਬਾਂ ਨੂੰ ਦੂਜੇ ਡਿਵੀਜ਼ਨ ਵਿਚ ਰੱਖਣ ਦੇ ਫ਼ੈਸਲੇ ਨੂੰ ਖਾਰਜ ਕਰ ਦਿੱਤਾ। ਫ੍ਰਾਂਸੀਸੀ ਲੀਗ ਨੇ ਕੋਵਿਡ-19 ਮਹਾਮਾਰੀ ਕਾਰਨ ਲੀਗ ਨੂੰ ਖਤਮ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਦੇ ਖ਼ਿਲਾਫ਼ ਲਿਓਨ ਕਲੱਬ ਦੇ ਮੁਖੀ ਜੀਨ ਮਾਈਕਲ ਔਲਾਸ ਅਤੇ ਦੂਜੀ ਡਿਵੀਜ਼ਨ ਵਿਚ ਰੱਖੇ ਗਏ। ਦੋਵਾਂ ਕਲੱਬਾਂ ਨੇ ਅਦਾਲਤ ਦਾ ਦਰਵਾਜਾ ਖੜਕਾਇਆ ਸੀ। ਏਮੀਂਸ ਅਤੇ ਟੋਲੋਜ ਕਲੱਬਾਂ ਨੇ ਉਸ ਨੂੰ ਦੂਜੇ ਡਿਵੀਜ਼ਨ ਵਿਚ ਰੱਖਣ ਦੇ ਫੈਸਲੇ ਨੂੰ ਪਲਟਣ ਦੀ ਅਪੀਲ ਕੀਤੀ  ਸੀ ਜਦਕਿ ਲਿਓਨ ਸੈਸ਼ਨ ਦੇ ਬਾਕੀ ਬਚੇ 10 ਮੈਚਾਂ ਦਾ ਆਯੋਜਨ ਚਾਹੁੰਦਾ ਸੀ। ਲੀਗ ਨੂੰ 30 ਅਪ੍ਰੈਲ ਨੂੰ ਖਤਮ ਐਲਾਨ ਕਰ ਕੇ ਪੈਰਿਸ ਸੇਂਟ ਜਰਮਨ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ ਸੀ। ਲਿਓਨ 7ਵੇਂ ਸਥਾਨ 'ਤੇ ਰਿਹਾ ਸੀ ਤੇ ਇਸ ਤਰ੍ਹਾਂ ਨਾਲ ਯੂਰਪੀ ਚੈਂਪੀਅਨਸ਼ਿਪਸ ਵਿਚ ਜਗ੍ਹਾ ਨਹੀਂ ਬਣਾ ਸਕਿਆ ਸੀ।

PunjabKesari

ਕਾਊਂਸਿਲ ਡਿ ਇਟਾਟ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਸੈਸ਼ਨ ਖਤਮ ਕਰਨ ਦੇ ਫ਼ੈਸਲੇ ਦੀ ਵੈਧਤਾ 'ਤੇ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਉਸ ਨੇ ਏਮੀਂਸ ਅਤੇ ਟੋਲੋਜ ਨੂੰ ਦੂਜੇ ਡਿਵੀਜ਼ਨ ਵਿਚ ਰੱਖਣ ਦੇ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਅਤੇ ਫ੍ਰੈਂਚ ਲੀਗ ਨੂੰ 2020-21 ਦੇ ਸੈਸ਼ਨ ਦੇ ਫਾਰਮੈਟ 'ਤੇ 30 ਜੂਨ ਤੋਂ ਪਹਿਲਾਂ ਵਿਚਾਰ ਕਰਨ ਦਾ ਆਦੇਸ਼ ਦਿੱਤਾ।


Ranjit

Content Editor

Related News