ਐਮਬਾਪੇ ਦੇ ਬਿਨਾਂ ਵੀ ਜਿੱਤਿਆ ਫਰਾਂਸ, ਹਾਲੈਂਡ ਨੇ ਦਿਵਾਈ ਨਾਰਵੇ ਨੂੰ ਜਿੱਤ

Tuesday, Sep 10, 2024 - 11:36 AM (IST)

ਐਮਬਾਪੇ ਦੇ ਬਿਨਾਂ ਵੀ ਜਿੱਤਿਆ ਫਰਾਂਸ, ਹਾਲੈਂਡ ਨੇ ਦਿਵਾਈ ਨਾਰਵੇ ਨੂੰ ਜਿੱਤ

ਜੇਨੇਵਾ- ਸਟਾਰ ਫਾਰਵਰਡ ਕਾਇਲੀਅਨ ਐਮਬਾਪੇ ਨੂੰ ਆਰਾਮ ਦਿੱਤੇ ਜਾਣ ਦੇ ਬਾਵਜੂਦ ਫਰਾਂਸ ਨੇ ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ਵਿੱਚ ਬੈਲਜੀਅਮ ਨੂੰ 2-0 ਨਾਲ ਹਰਾਇਆ। ਐਮਬਾਪੇ ਦੇ ਪੈਰਿਸ ਸੇਂਟ-ਜਰਮੇਨ ਦੇ ਦੋ ਸਾਬਕਾ ਸਾਥੀਆਂ ਰੈਂਡਲ ਕੋਲੋ ਮੁਆਨੀ ਅਤੇ ਓਸਮਾਨ ਡੇਮਬੇਲੇ ਨੇ ਫਰਾਂਸ ਲਈ ਗੋਲ ਕੀਤੇ।
ਫਰਾਂਸ ਆਪਣੇ ਪਿਛਲੇ ਮੈਚ ਵਿੱਚ ਸ਼ੁੱਕਰਵਾਰ ਨੂੰ ਇਟਲੀ ਤੋਂ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਬੈਲਜੀਅਮ ਖ਼ਿਲਾਫ਼ ਜਿੱਤ ਨੇ ਟੂਰਨਾਮੈਂਟ ਵਿੱਚ ਅੱਗੇ ਵਧਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਇਟਲੀ ਨੇ ਸੋਮਵਾਰ ਨੂੰ ਇਜ਼ਰਾਈਲ ਨੂੰ 2-1 ਨਾਲ ਹਰਾਇਆ ਅਤੇ ਚਾਰ ਟੀਮਾਂ ਦੇ ਗਰੁੱਪ 'ਚ ਚੋਟੀ 'ਤੇ ਰਿਹਾ।
ਇਸ ਦੌਰਾਨ 80ਵੇਂ ਮਿੰਟ 'ਚ ਅਰਲਿੰਗ ਹਾਲੈਂਡ ਦੇ ਫੈਸਲਾਕੁੰਨ ਗੋਲ ਦੀ ਮਦਦ ਨਾਲ ਨਾਰਵੇ ਨੇ ਆਸਟ੍ਰੀਆ 'ਤੇ 2-1 ਨਾਲ ਜਿੱਤ ਦਰਜ ਕੀਤੀ। ਇੱਕ ਹੋਰ ਮੈਚ ਵਿੱਚ, ਸਲੋਵੇਨੀਆ ਦੇ ਸਟਾਰ ਬੈਂਜਾਮਿਨ ਸੇਸਕੋ ਨੇ ਕਜ਼ਾਕਿਸਤਾਨ 'ਤੇ 3-0 ਦੀ ਜਿੱਤ ਵਿੱਚ ਹੈਟ੍ਰਿਕ ਬਣਾਈ।


author

Aarti dhillon

Content Editor

Related News