ਫਰਾਂਸ ਦੇ ਕਪਤਾਨ ਹਿਊਗੋ ਲੋਰਿਸ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ
Tuesday, Jan 10, 2023 - 03:01 PM (IST)
ਪੈਰਿਸ (ਭਾਸ਼ਾ)- ਵਿਸ਼ਵ ਕੱਪ ਜੇਤੂ ਰਹੇ ਫਰਾਂਸ ਦੇ ਕਪਤਾਨ ਹਿਊਗੋ ਲੋਰਿਸ ਨੇ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। ਫਰਾਂਸ ਲਈ 145 ਮੈਚ ਖੇਡ ਚੁੱਕੇ ਲੋਰਿਸ 2018 ਵਿਸ਼ਵ ਕੱਪ ਜੇਤੂ ਕਪਤਾਨ ਸਨ ਅਤੇ ਉਨ੍ਹਾਂ ਨੇ ਪਿਛਲੇ ਮਹੀਨੇ ਕਤਰ ਵਿੱਚ ਫਾਈਨਲ ਵਿੱਚ ਅਰਜਨਟੀਨਾ ਤੋਂ ਹਾਰਨ ਵਾਲੀ ਟੀਮ ਦੀ ਕਪਤਾਨੀ ਵੀ ਕੀਤੀ ਸੀ।
36 ਸਾਲਾ ਗੋਲਕੀਪਰ ਨੇ L'Equip ਅਖ਼ਬਾਰ ਨੂੰ ਦੱਸਿਆ ਕਿ ਉਹ ਇੰਗਲਿਸ਼ ਪ੍ਰੀਮੀਅਰ ਲੀਗ 'ਚ ਟੋਟਨਹੈਮ ਕਲੱਪ ਲਈ ਖੇਡਣ 'ਤੇ ਧਿਆਨ ਦੇਣਗੇ। ਉਨ੍ਹਾਂ ਕਿਹਾ, ''ਮੈਂ ਲਗਾਤਾਰ ਚੰਗਾ ਖੇਡਣਾ ਚਾਹੁੰਦਾ ਹਾਂ। ਇਸ ਫ਼ੈਸਲੇ ਨਾਲ ਮੈਂ ਕਲੱਬ ਲਈ ਬਿਹਤਰ ਖੇਡ ਸਕਾਂਗਾ। ਮੈਂ ਅਗਲੇ ਚਾਰ ਤੋਂ ਪੰਜ ਮਹੀਨਿਆਂ ਤੱਕ ਟੋਟਨਹੈਮ ਨਾਲ ਵਧੀਆ ਖੇਡ ਕੇ ਪ੍ਰੀਮੀਅਰ ਲੀਗ ਦੇ ਸਿਖ਼ਰਲੇ ਚਾਰ ਵਿੱਚ ਰਹਿਣਾ ਚਾਹੁੰਦਾ ਹਾਂ। ਇਹ ਪ੍ਰਦਰਸ਼ਨ ਐੱਫ.ਏ. ਕੱਪ ਅਤੇ ਚੈਂਪੀਅਨਜ਼ ਲੀਗ ਵਿੱਚ ਵੀ ਦੁਹਰਾਉਣਾ ਚਾਹਾਂਗਾ।'