ਐਮਬਾਪੇ ਦੀ ਬਦੌਲਤ ਫਰਾਂਸ ਨੇ ਨੀਦਰਲੈਂਡ ਨੂੰ 4-0 ਨਾਲ ਹਰਾਇਆ
Sunday, Mar 26, 2023 - 05:32 PM (IST)
ਸਪੋਰਟਸ ਡੈਸਕ : ਵਿਸ਼ਵ ਕੱਪ ਉਪਜੇਤੂ ਫਰਾਂਸ ਨੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ 2024 ਕੁਆਲੀਫਾਇਰਜ਼ ਵਿੱਚ ਆਪਣੇ ਪਹਿਲੇ ਮੁਕਾਬਲੇ ਵਿੱਚ ਨੀਦਰਲੈਂਡ ਨੂੰ 4-0 ਨਾਲ ਹਰਾ ਦਿੱਤਾ ਗਿਆ ਹੈ। ਇਸ ਟੂਰਨਮੈਂਟ ਵਿੱਚ ਬੈਲਜ਼ੀਅਮ ਨੇ ਰੋਮੇਲੂ ਲੁਕਾਕੂ ਦੀ ਹੈਟ੍ਰਿਕ ਦੀ ਬਦੌਲਤ ਸਵੀਡਨ ਨੂੰ 3-0 ਤੋਂ ਪਛਾੜ ਦਿੱਤੀ ਹੈ। ਪਹਿਲਾਂ ਨੀਦਰਲੈਂਡ ਦੇ ਪੰਜ ਖਿਡਾਰੀਆਂ ਨੂੰ ਫਲੂ ਵਾਇਰਸ ਤੋਂ ਪੀੜਤ ਹੋਣ 'ਤੇ ਘਰ ਭੇਜ ਦਿੱਤਾ ਗਿਆ ਸੀ। ਰਿਪੋਰਟ ਦੇ ਅਨੁਸਾਰ ਕਿਲੀਅਨ ਐਮਬਾਪੇ ਨੇ ਪਹਿਲੀ ਵਾਰ ਫਰਾਂਸ ਦੀ ਨੈਸ਼ਨਲ ਟੀਮ ਦੀ ਕਪਤਾਨੀ ਸੰਭਾਲੀ ਹੈ।
ਐਂਟੋਇਨ ਗ੍ਰੀਜਮੈਨ ਨੇ ਦੋ ਮਿੰਟ ਬਾਅਦ ਹੀ ਫਰਾਂਸ ਦਾ ਖਾਤਾ ਖੋਲ੍ਹ ਦਿੱਤਾ। 6 ਮਿੰਟ ਬਾਅਦ ਡਿਫੈਂਡਰ ਡਾਇਓਟ ਨੇ ਦੂਜਾ ਗੋਲ ਦਾਗ ਦਿੱਤਾ। ਉੱਥੇ ਹੀ ਐਮਬਾਪੇ ਨੇ ਸਕੋਰ ਨੂੰ 21 ਮਿੰਟ ਵਿੱਚ 3-0 ਤੱਕ ਪਹੁੰਚਾ ਦਿੱਤਾ। ਆਖਰੀ ਸਮੇਂ ਵਿੱਚ ਐਮਬਾਪੇ ਨੇ ਫਰਾਂਸ ਦਾ ਚੌਥਾ ਗੋਲ ਕਰ ਦਿੱਤਾ ਅਤੇ ਫਰਾਂਸ ਦੀ ਆਲ ਟਾਈਮ ਸਕੋਰਿੰਗ ਸੂਚੀ ਵਿੱਚ 38 ਗੋਲ ਦੇ ਨਾਲ ਪੰਜਵੇਂ ਨੰਬਰ ਤੱਕ ਪਹੁੰਚ ਗਿਆ।
ਗਰੁੱਪ ਬੀ ਦੇ ਹੋਰ ਮੁਕਾਬਲੇ ਵਿੱਚ ਜਿਬਰਾਲਟਰ ਨੂੰ ਯੂਨਾਨ ਤੋਂ 0-3 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਬੈਲਜ਼ੀਅਮ ਨੇ ਲੁਕਾਕੂ ਦੀ ਹੈਟ੍ਰਿਕ ਨਾਲ ਆਪਣਾ ਮੁਕਾਬਲਾ ਸਵੀਡਨ ਤੋਂ ਆਸਾਨੀ ਨਾਲ ਜਿੱਤ ਲਿਆ ਪਰ ਆਸਟ੍ਰੇਲੀਆ ਦੇ ਅਜ਼ਰਬੈਜਾਨ ਨੂੰ 4-1 ਤੋਂ ਹਾਰਨ ਦੇ ਕਾਰਨ ਗਰੁੱਪ ਸੂਚੀ ਵਿੱਚ ਬੈਲਜ਼ੀਅਮ ਦੂਜੇ ਨੰਬਰ 'ਤੇ ਆ ਗਿਆ ਹੈ। ਚੈੱਕ ਗਣਰਾਜ ਨੇ ਗਰੁੱਪ ਈ ਵਿਚ ਪੋਲੈਂਡ ਨੂੰ 3-1 ਤੋਂ ਮਾਤ ਦਿੱਤੀ। ਜਦਕਿ ਮੋਲਦੋਵਾ ਅਤੇ ਫਰੋਏ ਆਈਲੈਂਡ ਨੇ 1-1 ਦਾ ਡਰਾਅ ਮੈਚ ਖੇਡਿਆ। ਗਰੁੱਪ ਜੀ ਵਿਚ ਬੁਲਗਾਰੀਆ ਨੂੰ ਮੋਂਟੇਨੇਗ੍ਰੋ ਤੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।