ਯੂ. ਏ. ਈ. ਦੇ ਚਾਰ ਹੋਰ ਖਿਡਾਰੀਆਂ ਨੂੰ ਹੋਇਆ ਕੋਰੋਨਾ
Tuesday, Jan 12, 2021 - 09:28 PM (IST)
ਆਬੂ ਧਾਬੀ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਟੀਮ ’ਚ ਚਾਰ ਹੋਰ ਖਿਡਾਰੀਆਂ ਦੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਨਾਲ ਯੂ. ਏ. ਆਈ. ਅਤੇ ਆਇਰਲੈਂਡ ਦੇ ਵਿਚ ਦੂਜੇ ਵਨ ਡੇ ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਚਾਰ ਮੈਚਾਂ ਦੀ ਸੀਰੀਜ਼ ਅੱਧ ਵਿਚਾਲੇ ਲਟਕ ਗਈ ਹੈ, ਹਾਲਾਂਕਿ ਸੀਰੀਜ਼ ਪੂਰੀ ਹੋਣ ਨੂੰ ਲੈ ਕੇ ਹਿੱਸੇਦਾਰਾਂ ਦੇ ਵਿਚ ਚਰਚਾ ਜਾਰੀ ਹੈ। ਅਮੀਰਾਤ ਕ੍ਰਿਕਟ ਬੋਰਡ ਨੇ ਇਕ ਬਿਆਨ ’ਚ ਬੁੱਧਵਾਰ ਨੂੰ ਆਇਰਲੈਂਡ ਵਿਰੁੱਧ ਹੋਣ ਵਾਲੇ ਦੂਜੇ ਵਨ ਡੇ ਮੈਚ ਦੇ ਮੁਲਤਵੀ ਹੋਣ ਦੀ ਪੁਸ਼ਟੀ ਕੀਤੀ ਹੈ।
ਅਮੀਰਾਤ ਕ੍ਰਿਕਟ ਬੋਰਡ ਦੇ ਅਨੁਸਾਰ ਕ੍ਰਿਕਟ ਆਇਰਲੈਂਡ ਦੀ ਸਹਿਮਤੀ ਦੇ ਨਾਲ ਅਤੇ ਅਧਿਕਾਰੀਆਂ ਤੋਂ ਤਾਜ਼ਾ ਨਵੇਂ ਨਿਰਦੇਸ਼ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਯੂ. ਏ. ਈ. ਦੀ ਟੀਮ ਦੇ ਚਾਰ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਯੂ. ਏ. ਈ. ਟੀਮ ਨੂੰ ਹੋਰ ਜ਼ਿਆਦਾ ਸਮੇਂ ਲਈ ਕੁਆਰੰਟੀਨ ’ਚ ਰਹਿਣਾ ਹੋਵੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।