ਏਸ਼ੀਆਈ ਖੇਡਾਂ ’ਚ ਘੁੜਸਵਾਰੀ ‘ਸ਼ੋਅ ਜੰਪਿੰਗ’ ਲਈ ਚਾਰ ਭਾਰਤੀਆਂ ਨੇ ਕੀਤਾ ਕੁਆਲੀਫਾਈ
Tuesday, Oct 26, 2021 - 05:32 PM (IST)
ਬੈਂਗਲੁਰੂ (ਭਾਸ਼ਾ)-ਭਾਰਤ ਦੇ ਚਾਰ ਘੁੜਸਵਾਰਾਂ ਨੇ ਇਥੇ ਪਹਿਲੇ ਚੋਣ ਟ੍ਰਾਇਲ ਨੂੰ ਜਿੱਤ ਕੇ ਅਗਲੇ ਸਾਲ ਹੋਣ ਵਾਲੇ ਏਸ਼ੀਆਈ ਖੇਡਾਂ ਦੇ ਸ਼ੋਅ ਜੰਪਿੰਗ ਘੁੜਸਵਾਰੀ ਮੁਕਾਬਲੇ ਲਈ ਮੰਗਲਵਾਰ ਕੁਆਲੀਫਾਈ ਕਰ ਲਿਆ। ਪ੍ਰਣਯ ਖਰੇ, ਕੇਵਨ ਸੇਤਲਵਾੜ, ਜਹਾਨ ਸੇਤਲਵਾੜ ਤੇ ਯਸ਼ਨ ਖੰਬਾਟਾ ਨਾਲ ਪੰਜ ਘੋੜਿਆਂ ਨੇ ਵੀ ਚੀਨ ਦੇ ਹਾਂਗਜੋ ’ਚ 10 ਤੋਂ 25 ਸਤੰਬਰ ਤਕ ਹੋਣ ਵਾਲੀਆਂ 2022 ਏਸ਼ੀਆਈ ਖੇਡਾਂ ਦਾ ਟਿਕਟ ਕਟਵਾਇਆ। ਇਨ੍ਹਾਂ ਘੋੜਿਆਂ ਦੇ ਨਾਂ ਵੇਨਿਲਾ ਸਕਾਈ, ਅਲਾਸਡੇਅਰ, ਕਵਿਟਸ ਜੇਡ, ਲਾਰੇਂਜੋ ਤੇ ਐੱਲ. ਕੈਪੀਟਨ ਹਨ। ਸੀਤਲਵਾੜ ਭਰਾਵਾਂ, ਕੇਵਨ ਤੇ ਜਹਾਨ ਨੇ ਇੰਡੋਨੇਸ਼ੀਆ ’ਚ 2018 ਏਸ਼ੀਆਈ ਖੇਡਾਂ ’ਚ ਵੀ ਭਾਰਤ ਦੀ ਅਗਵਾਈ ਕੀਤੀ ਸੀ।
ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਮਗਰੋਂ ਸੋਸ਼ਲ ਮੀਡੀਆ ਯੂ਼ਜ਼ਰਜ਼ ਨੇ ਸ਼ੰਮੀ ਨੂੰ ਬਣਾਇਆ ਨਿਸ਼ਾਨਾ, ਸਹਿਵਾਗ ਨੇ ਇੰਝ ਦਿੱਤਾ ਜਵਾਬ
ਭਾਰਤੀ ਘੁੜਸਵਾਰੀ ਸੰਘ (ਈ. ਐੱਫ. ਆਈ.) ਨੇ ਇਥੇ ਜਾਰੀ ਬਿਆਨ ’ਚ ਦੱਸਿਆ,‘‘ਟ੍ਰਾਇਲ ਜਿੱਤਣ ਤੋਂ ਬਾਅਦ ਕੁਲ ਚਾਰ ਘੁੜਸਵਾਰ ਤੇ ਪੰਜ ਘੋੜਿਆਂ ਨੇ ਕੁਆਲੀਫਾਈ ਕੀਤਾ ਹੈ।’’ ਈ. ਐੱਫ. ਆਈ. ਵੱਲੋਂ ਆਯੋਜਿਤ ਸ਼ੋਅ ਜੰਪਿੰਗ ਮੁਕਾਬਲੇ 22 ਅਕਤੂਬਰ ਨੂੰ ਇਥੇ ਸ਼ੁਰੂ ਹੋਏ ਸਨ। ਇਹ ਮੰਗਲਵਾਰ ਨੂੰ ਸੰਪੰਨ ਹੋਏ। ਸ਼ੋਅ ਜੰਪਿੰਗ ਏਸ਼ੀਆਈ ਖੇਡਾਂ ਤੋਂ ਇਲਾਵਾ ਓਲੰਪਿਕ ਦਾ ਵੀ ਹਿੱਸਾ ਹੈ। ਇਸ ’ਚ ਘੋੜੇ ਤੇ ਘੁੜਸਵਾਰ ਨੂੰ 65 ਗੁਣਾ 40 ਮੀਟਰ ਦੇ ਮੈਦਾਨ ’ਚ 1.40 ਮੀਟਰ ਤੇ ਫਿਰ 1.50 ਮੀਟਰ ਦੀ ਰੋਕ ਪਾਰ ਕਰਨੀ ਹੁੰਦੀ ਹੈ।