ਕੋਹਲੀ ਤੋਂ ਬਾਅਦ ਹੁਣ ਸਚਿਨ ਅਤੇ ਗੰਭੀਰ ਨੇ 4 ਦਿਨਾ ਟੈਸਟ ਬਾਰੇ ਦਿੱਤਾ ਵੱਡਾ ਬਿਆਨ

1/5/2020 5:50:50 PM

ਸਪੋਰਟਸ ਡੈਸਕ— ਜਦ ਤੋਂ ਆਈ. ਸੀ. ਸੀ. ਤੋਂ ਪੰਜ ਦਿਨਾ ਟੈਸ‍ਟ ਨੂੰ ਚਾਰ ਦਿਨ ਦਾ ਕਰਨ 'ਤੇ ਵਿਚਾਰ ਸ਼ੁਰੂ ਹੋਇਆ ਹੈ, ਉਦੋਂ ਤੋਂ ਕ੍ਰਿਕਟ ਦੀ ਦੁਨੀਆ 'ਚ ਨਵਾਂ ਤੂਫਾਨ ਆਇਆ ਹੋਇਆ ਹੈ। ਹਰ ਕੋਈ ਇਸ ਨੂੰ ਆਪਣੀ ਆਪਣੀ ਤਰ੍ਹਾਂ ਨਾਲ ਸੱਮਝ ਰਿਹਾ ਹੈ ਅਤੇ ਉਸ ਤਰ੍ਹਾਂ ਹੀ ਹਿਸਾਬ ਨਾਲ ਵਿਚਾਰ ਰੱਖ ਰਿਹਾ ਹੈ। ਹਾਲਾਂਕਿ ਭਾਰੀ ਸੰਖਿਆ 'ਚ ਕਪ‍ਤਾਨ ਅਤੇ ਸਾਬਕਾ ਕਪ‍ਤਾਨ ਹੀ ਨਹੀਂ, ਖਿਡਾਰੀ ਵੀ ਇਸਦਾ ਵਿਰੋਧ ਹੀ ਕਰ ਰਹੇ ਹਨ ਅਜਿਹੇ 'ਚ ਹੁਣ ਸਚਿਨ ਤੇਂਦੁਲਕਰ ਅਤੇ ਗੌਤਮ ਗੰਭੀਰ ਜਿਵੇਂ ਭਾਰਤ ਦੇ ਸਾਬਕਾ ਟੈਸਟ ਖਿਡਾਰੀਆਂ ਨੇ ਆਈ. ਸੀ. ਸੀ. ਦੇ ਚਾਰ ਦਿਨੀਂ ਟੈਸਟ ਦੇ ਸੁਝਾਅ 'ਤੇ ਆਪਣੀ ਗੱਲ ਰੱਖੀ ਹੈ। 

ਇਕ ਦਿਨ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇਸ ਆਈਡੀਆ ਦਾ ਵਿਰੋਧ ਕੀਤਾ ਸੀ। ਇਨ੍ਹਾਂ ਦੋਵਾਂ ਦਾ ਵਿਚਾਰ ਹੈ ਸਚਿਨ ਤੇਂਦੁਲਕਰ ਨੇ ਮੁੰਬਈ ਮਿਰਰ ਦੇ ਹਵਾਲੇ ਤੋਂ ਕਿਹਾ, ਸਪਿਨਰ ਪੁਰਾਣੀ ਹੋ ਚੁੱਕੀ ਗੇਂਦ ਅਤੇ ਟੁੱਟੀ ਹੋਈ ਵਿਕਟ ਦਾ ਫਾਇਦਾ ਚੁੱਕ ਕੇ 5ਵੇਂ ਦਿਨ ਕਮਾਲ ਕਰਦੇ ਹਨ। ਇਹ ਸਭ ਟੈਸਟ ਕ੍ਰਿਕਟ ਦਾ ਹਿੱਸਾ ਹੈ। ਅਜਿਹੇ 'ਚ ਕੀ ਇਹ ਸਹੀ ਹੋਵੇਗਾ ਕਿ ਸਪਿਨਰਾਂ ਦਾ ਇਹ ਹੱਕ ਉਨ੍ਹਾਂ ਨੂੰ ਖੋਹ ਲਿਆ ਜਾਵੇ। 

ਸਚਿਨ ਤੇਂਦੁਲਕਰ ਨੇ ਕਿਹਾ, ਅੱਜ ਟੀ-20 ਹੋ ਰਹੇ ਹਨ। ਵਨ-ਡੇ ਹੋ ਰਹੇ ਹਨ ਅਤੇ ਹੁਣ ਤਾਂ ਟੀ-10 ਵੀ ਹੋਣ ਲੱਗੇ ਹਨ। ਅਜਿਹੇ 'ਚ ਕ੍ਰਿਕਟ  ਦੇ ਸਭ ਤੋਂ ਪਿਊਰੇਸਟ ਫ਼ਾਰਮ ਦੇ ਨਾਲ ਛੇੜਛਾੜ ਜਾਇਜ਼ ਨਹੀਂ ਹੈ। ਇਸ ਦੀ ਕੋਈ ਜ਼ਰੂਰਤ ਨਹੀਂ ਹੈ। ਸਚਿਨ ਨੇ ਇਹ ਵੀ ਕਿਹਾ ਕਿ ਟੈਸਟ ਤੋਂ ਇਕ ਦਿਨ ਘੱਟ ਕਰਨ ਨਾਲ ਇਸ ਖੇਡ ਨੂੰ ਲੋਕਪ੍ਰਿਯ ਨਹੀਂ ਬਣਾਇਆ ਜਾ ਸਕਦਾ। ਇਸ ਦੀ ਜਗ੍ਹਾ ਆਈ. ਸੀ. ਸੀ. ਨੂੰ ਪਿੱਚਾਂ ਦੀ ਕੁਆਲਿਟੀ 'ਤੇ ਧਿਆਨ ਦੇਣਾ ਚਾਹੀਦਾ ਹੈ। 

ਇਸ ਤੋਂ ਪਹਿਲਾਂ ਗੌਤਮ ਗੰਭੀਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਵੀ ਆਈ. ਸੀ. ਸੀ ਦੇ ਇਸ ਪ੍ਰਸਤਾਵ ਦੇ ਪੱਖ 'ਚ ਨਹੀਂ ਹੈ। ਗੌਤਮ ਗੰਭੀਰ ਨੇ ਕਿਹਾ, ਇਹ ਮਜ਼ਾਕਿਆ ਵਿਚਾਰ ਹੈ। ਟੈਸਟ ਤੋਂ ਇਕ ਦਿਨ ਘੱਟ ਕਰਨ ਨਾਲ ਨਤੀਜੇ ਨਹੀਂ ਆਉਣਗੇ ਅਤੇ ਫਿਰ ਕਈ ਨਵੀਆਂ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਜਾਣਗੀਆਂ।  ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਆਈ. ਸੀ. ਸੀ. ਦੇ ਚਾਰ ਦਿਨ ਦੇ ਟੈਸਟ ਮੈਚ ਦੇ ਪੱਖ 'ਚ ਨਹੀਂ ਹੈ ਕਿਉਂਕਿ ਉਨ੍ਹਾਂ ਮੰਨਣਾ ਹੈ ਕਿ ਇਹ ਖੇਡ ਦੇ ਸਭ ਤੋਂ ਸ਼ੁੱਧ ਫਾਰਮੈਟ ਦੇ ਨਾਲ ਸਹੀ ਇਨਸਾਫ ਨਹੀਂ ਹੋਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ