ਇੰਗਲੈਂਡ ਦੀ ਟੀਮ ''ਚ ਕੋਵਿਡ ਦੇ ਮਿਲੇ 4 ਮਾਮਲੇ ਪਰ ਤੀਜਾ ਏਸ਼ੇਜ਼ ਟੈਸਟ ਜਾਰੀ

Monday, Dec 27, 2021 - 12:33 PM (IST)

ਇੰਗਲੈਂਡ ਦੀ ਟੀਮ ''ਚ ਕੋਵਿਡ ਦੇ ਮਿਲੇ 4 ਮਾਮਲੇ ਪਰ ਤੀਜਾ ਏਸ਼ੇਜ਼ ਟੈਸਟ ਜਾਰੀ

ਮੈਲਬੌਰਨ (ਵਾਰਤਾ)- ਏਸ਼ੇਜ਼ ਸੀਰੀਜ਼ ਲਈ ਆਸਟ੍ਰੇਲੀਆ ਦਾ ਦੌਰਾ ਕਰ ਰਹੀ ਇੰਗਲੈਂਡ ਦੀ ਟੀਮ ਵਿਚ ਕੋਰੋਨਾ ਦੇ ਚਾਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਦੋ ਕੋਚਿੰਗ ਸਟਾਫ਼ ਅਤੇ ਦੋ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਮਾਮਲੇ ਹਨ। ਇਸ ਕਾਰਨ ਮੈਲਬੌਰਨ ਵਿਚ ਚੱਲ ਰਿਹਾ ਬਾਕਸਿੰਗ ਡੇ ਟੈਸਟ ਦੂਜੇ ਦਿਨ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਸਾਰੇ ਖਿਡਾਰੀਆਂ ਦੇ ਰੈਪਿਡ ਐਂਟੀਜੇਨ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਹੀ ਦੂਜੇ ਦਿਨ ਦੀ ਖੇਡ ਸ਼ੁਰੂ ਹੋਈ। ਹਾਲਾਂਕਿ ਇਨ੍ਹਾਂ ਮਾਮਲਿਆਂ ਦੇ ਆਉਣ ਤੋਂ ਬਾਅਦ ਹੁਣ ਇਸ ਸੀਰੀਜ਼ 'ਤੇ ਸੰਕਟ ਦੇ ਬੱਦਲ ਛਾ ਗਏ ਹਨ।

ਸੋਮਵਾਰ ਦੀ ਖੇਡ ਤੋਂ ਬਾਅਦ ਪੂਰੀ ਇੰਗਲਿਸ਼ ਟੀਮ ਦਾ ਆਰ.ਟੀ.ਪੀ.ਸੀ.ਆਰ. ਟੈਸਟ ਹੋਵੇਗਾ। ਕ੍ਰਿਕਟ ਆਸਟ੍ਰੇਲੀਆ (ਸੀ.ਏ.) ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ, 'ਪ੍ਰਭਾਵਿਤ ਲੋਕਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਪੂਰੀ ਇੰਗਲਿਸ਼ ਟੀਮ ਦਾ ਰੈਪਿਡ ਐਂਟੀਜੇਨ ਟੈਸਟ ਹੋਇਆ ਹੈ ਅਤੇ ਨੈਗੇਟਿਵ ਆਉਣ ਤੋਂ ਬਾਅਦ ਹੀ ਉਹ ਮੈਦਾਨ 'ਚ ਉਤਰੇ ਹਨ। ਦਿਨ ਦੀ ਖੇਡ ਤੋਂ ਬਾਅਦ, ਸਾਰਿਆਂ ਦਾ ਆਰ.ਟੀ.ਪੀ.ਸੀ.ਆਰ. ਟੈਸਟ ਵੀ ਹੋਵੇਗਾ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਮੈਚ ਵਾਧੂ ਸਾਵਧਾਨੀਆਂ ਨਾਲ ਜਾਰੀ ਰਹੇਗਾ।'

ਹਾਲਾਂਕਿ ਸੀ.ਏ. ਦੇ ਸਿਹਤ ਸਲਾਹਕਾਰਾਂ ਦਾ ਮੰਨਣਾ ਹੈ ਕਿ ਅਜਿਹੀ ਸਥਿਤੀ 'ਚ ਮੈਚ ਜਾਰੀ ਨਹੀਂ ਰਹਿਣਾ ਚਾਹੀਦਾ। ਇਸ ਦੇ ਨਾਲ ਹੀ ਚੈਨਲ ਸੈਵਨ ਦੀ ਕੁਮੈਂਟਰੀ ਟੀਮ 'ਚ ਵੀ ਇਕ ਪਾਜ਼ੇਟਿਵ ਮਾਮਲਾ ਆਉਣ ਤੋਂ ਬਾਅਦ ਚੈਨਲ ਨੇ ਪੂਰੇ ਕੁਮੈਂਟਰੀ ਪੈਨਲ ਨੂੰ ਬਦਲ ਦਿੱਤਾ ਹੈ। ਰਿਕੀ ਪੋਂਟਿੰਗ ਅਤੇ ਸਰ ਇਆਨ ਬਾਥਮ ਵੀ ਇਸ ਟੀਮ ਵਿਚ ਸਨ, ਜਿਨ੍ਹਾਂ ਨੂੰ ਆਈਸੋਲੇਟ ਹੋਣਾ ਪਿਆ ਹੈ। ਹੁਣ ਬਿਗ ਬੈਸ਼ ਲੀਗ (BBL) ਦੀ ਕੁਮੈਂਟਰੀ ਟੀਮ ਇਸ ਟੈਸਟ ਮੈਚ ਦੀ ਕੁਮੈਂਟਰੀ ਕਰੇਗੀ।


author

cherry

Content Editor

Related News