ICC ਦੀ ਟੀਮ 'ਚ ਆਸਟਰੇਲੀਆ ਦੀਆਂ ਚਾਰ ਖਿਡਾਰਨਾਂ, ਕਿਸੇ ਭਾਰਤੀ ਨੂੰ ਨਹੀਂ ਮਿਲੀ ਜਗ੍ਹਾ
Monday, Apr 04, 2022 - 06:59 PM (IST)
ਦੁਬਈ- ਚੈਂਪੀਅਨ ਆਸਟਰੇਲੀਆ ਦੀਆਂ ਚਾਰ ਖਿਡਾਰਨਾਂ ਨੂੰ ਹਾਲ ਹੀ 'ਚ ਖ਼ਤਮ ਹੋਏ ਮਹਿਲਾ ਵਿਸ਼ਵ ਕੱਪ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਟੀਮ (ਮੋਸਟ ਵੈਲਿਊਏਬਲ ਟੀਮ) 'ਚ ਸ਼ਾਮਲ ਕੀਤਾ ਗਿਆ ਹੈ ਪਰ ਲੀਗ ਪੜਾਅ ਤੋਂ ਬਾਹਰ ਹੋਣ ਵਾਲੀ ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਕੋਈ ਵੀ ਖਿਡਾਰਨ ਇਸ 'ਚ ਜਗ੍ਹਾ ਨਹੀਂ ਬਣਾ ਸਕੀ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਰਾਸ ਟੇਲਰ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
ਆਈ. ਸੀ. ਸੀ. ਨੇ ਸੋਮਵਾਰ ਨੂੰ ਇੱਥੇ ਟੀਮ ਜਾਰੀ ਕੀਤੀ ਹੈ। ਇਸ 'ਚ ਟੂਰਨਾਮੈਂਟ ਦੀ ਸਰਵਸ੍ਰੇਸ਼ਠ ਆਸਟਰੇਲੀਆਈ ਖਿਡਾਰਨ ਚੁਣੀ ਗਈ ਐਲਿਸਾ ਹੀਲੀ ਵੀ ਸ਼ਾਮਲ ਹੈ ਜਿਨ੍ਹਾਂ ਨੇ ਐਤਵਾਰ ਨੂੰ ਇੰਗਲੈਂਡ ਦੇ ਖ਼ਿਲਾਫ਼ ਫਾਈਨਲ 'ਚ 170 ਦੌੜਾਂ ਬਣਾ ਕੇ ਆਪਣੀ ਟੀਮ ਦੀ ਜਿੱਤ ਦੀ ਨੀਂਹ ਰੱਖੀ ਸੀ।
ਆਸਟਰੇਲੀਆ ਦੀ ਕਪਤਾਨ ਮੇਗ ਲੈਨਿੰਗ ਨੂੰ ਇਸ ਟੀਮ ਦੀ ਕਪਤਾਨ ਬਣਾਇਆ ਗਿਆ ਹੈ ਜਿਸ 'ਚ ਰਾਚੇਲ ਹੇਨਸ ਤੇ ਬੇਥ ਮੂਨੀ ਵੀ ਸ਼ਾਮਲ ਹਨ। ਹੀਲੀ ਨੇ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ 509 ਜਦਕਿ ਹੇਨਸ ਨੂੰ 497 ਦੌੜਾਂ ਬਣਾਈਆਂ। ਪਿਛਲੀ ਵਾਰ ਦੀ ਉਪ ਜੇਤੂ ਭਾਰਤੀ ਟੀਮ ਦੀ ਲੀਗ ਪੜਾਅ ਦੇ ਆਖ਼ਰੀ ਮੈਚ 'ਚ ਦੱਖਣੀ ਅਫ਼ਰੀਕਾ ਤੋਂ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ।
ਆਈ. ਸੀ. ਸੀ. ਦੀ ਟੀਮ ਇਸ ਤਰ੍ਹਾਂ ਹੈ :-
ਮੇਗ ਲੈਨਿੰਗ (ਕਪਤਾਨ), ਐਲਿਸਾ ਹੀਲੀ (ਵਿਕਟਕੀਪਰ), ਰਾਚੇਲ ਹੇਨਸ, ਬੇਥ ਮੂਨੀ (ਸਾਰੀਆਂ ਆਸਟਰੇਲੀਆਈ), ਲੌਰਾ ਵੋਲਵਾਰਟ, ਮੈਰੀਜ਼ਾਨ ਕੈਪ, ਸ਼ਬਨੀਮ ਇਸਮਾਈਲ (ਸਾਰੀਆਂ ਦੱਖਣੀ ਅਫਰੀਕੀ), ਸੋਫੀ ਐਕਲੇਸਟੋਨ, ਨੈਟ ਸਾਈਵਰ (ਦੋਵੇਂ ਇੰਗਲੈਂਡ), ਹੈਲੀ ਮੈਥਿਊਜ਼ (ਵੈਸਟਇੰਡੀਜ਼), ਸਲਮਾ ਖ਼ਾਤੂਨ (ਬੰਗਲਾਦੇਸ਼)।
ਬਾਰ੍ਹਵੀ ਖਿਡਾਰੀ : ਚਾਰਲੀ ਡੀਨ (ਇੰਗਲੈਂਡ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।