ਫਵਾਦ ਮਿਰਜ਼ਾ ਨੇ ਘੋੜਸਵਾਰੀ ''ਚ ਓਲੰਪਿਕ ਕੋਟਾ ਕੀਤਾ ਹਾਸਲ

Friday, Nov 22, 2019 - 10:20 PM (IST)

ਫਵਾਦ ਮਿਰਜ਼ਾ ਨੇ ਘੋੜਸਵਾਰੀ ''ਚ ਓਲੰਪਿਕ ਕੋਟਾ ਕੀਤਾ ਹਾਸਲ

ਨਵੀਂ ਦਿੱਲੀ— ਏਸ਼ੀਆਈ ਖੇਡਾਂ 'ਚ ਦੋ ਤਮਗੇ ਜਿੱਤਣ ਵਾਲੇ ਭਾਰਤੀ ਘੋੜਸਵਾਰ ਫਵਾਦ ਮਿਰਜ਼ਾ ਨੇ ਕੁਆਲੀਫਾਇਰਸ 'ਚ ਚੋਟੀ 'ਤੇ ਰਹਿੰਦੇ ਹੋਏ ਓਲੰਪਿਕ ਕੋਟਾ ਹਾਸਲ ਕਰ 20 ਸਾਲ ਦਾ ਸੋਕਾ ਖਤਮ ਕੀਤਾ। ਫਵਾਦ ਇਸ ਮਹੀਨੇ ਯੂਰਪੀਅਨ ਪੱਧਰ ਖਤਮ ਹੋਣ ਤੋਂ ਬਾਅਦ ਦੱਖਣੀ ਪੂਰਬੀ ਏਸ਼ੀਆ, ਓਸੀਆਨਾ ਗਰੁੱਪ ਜੀ ਦੇ ਵਿਅਕਤੀਗਤ ਮੁਕਾਬਲੇ 'ਚ ਚੋਟੀ ਰੈਂਕਿੰਗ ਦੇ ਘੋੜਸਵਾਰ ਹਨ। ਇਸ ਮਾਮਲੇ 'ਚ ਹਾਲਾਂਕਿ ਅਧਿਕਾਰਿਕ ਐਲਾਨ ਅੰਤਰਰਾਸ਼ਟਰੀ ਘੋੜਸਵਾਰੀ ਮਹਾਸੰਘ 20 ਫਰਵਰੀ ਨੂੰ ਕਰੇਗਾ।

PunjabKesari
ਇਸ ਤੋਂ ਪਹਿਲਾਂ ਸਿਰਫ ਇਮਤਿਆਜ਼ ਅਨੀਸ (ਸਿਡਨੀ, 2000) ਤੇ ਦਿਵੰਗਤ ਵਿੰਗ ਕਮੰਡਰ ਆਈ. ਜੇ. ਲਾਂਬਾ (ਅਟਲੰਟਾ, 1996) ਨੇ ਹੀ ਓਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਇਸ ਸਾਲ ਅਗਸਤ 'ਚ ਅਰਜੁਨ ਪੁਰਸਕਾਰ ਹਾਸਲ ਕਰਨ ਵਾਲੇ 27 ਸਾਲ ਦੇ ਇਸ ਘੋੜਸਵਾਰ ਨੇ 6 ਕੁਆਲੀਫਾਇੰਗ ਮੁਕਾਬਲੇ 'ਚ ਕੁਲ 64 ਅੰਕ ਬਣਾਏ। ਉਸ ਨੇ ਆਪਣੇ ਪਹਿਲੇ ਘੋੜੇ ਫੇਰਨਹਿਲ ਫੇਸਟਾਈਮ ਨਾਲ 34 ਤੇ ਦੂਜੇ ਘੋੜੇ ਟਚਿੰਗਵੁਡ ਨਾਲ 30 ਅੰਕ ਬਣਾਏ।


author

Gurdeep Singh

Content Editor

Related News