AFC ਪ੍ਰਮੁੱਖ ਸ਼ੇਖ਼ ਸਲਮਾਨ ਨੇ ਭਾਰਤ ਦੇ ਸਾਬਕਾ ਫ਼ੁੱਟਬਾਲਰ ਫ਼੍ਰੈਂਕੋ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ

Wednesday, May 12, 2021 - 12:42 PM (IST)

AFC ਪ੍ਰਮੁੱਖ ਸ਼ੇਖ਼ ਸਲਮਾਨ ਨੇ ਭਾਰਤ ਦੇ ਸਾਬਕਾ ਫ਼ੁੱਟਬਾਲਰ ਫ਼੍ਰੈਂਕੋ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ

ਨਵੀਂ ਦਿੱਲੀ— ਏਸ਼ੀਆਈ ਫ਼ੁੱਟਬਾਲ ਮਹਾਸੰਘ (ਏ. ਐਫ਼. ਸੀ.) ਦੇ ਪ੍ਰਧਾਨ ਸ਼ੇਖ ਸਲਮਾਨ ਅਲ ਖ਼ਲੀਫ਼ਾ ਨੇ ਭਾਰਤ ਦੇ 1962 ਏਸ਼ੀਆਈ ਖੇਡ ਸੋਨ ਤਮਗਾ ਜੇਤੂ ਫ਼ੁੱਟਬਾਲ ਟੀਮ ਦੇ ਮੈਂਬਰ ਫ਼ੋਰਟੂਨਾਟੋ ਫ਼੍ਰੈਂਕੋ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ। ਫ਼੍ਰੈਂਕੋ ਦਾ ਸੋਮਵਾਰ ਨੂੰ ਗੋਆ ’ਚ ਦਿਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਭਾਰਤ ਦੇ ਸਰਵਸ੍ਰੇਸ਼ਠ ਮਿਡਫ਼ੀਲਰਾਂ ’ਚ ਸ਼ੁਮਾਰ ਫ਼ੈਂਕੋ 1960 ਤੋਂ 1964 ਵਿਚਾਲੇ ਭਾਰਤੀ ਫ਼ੁੱਟਬਾਲ ਦੇ ਸੁਨਹਿਰੀ ਦੌਰ ਦਾ ਹਿੱਸਾ ਸਨ। ਸ਼ੇਖ਼ ਸਲਮਾਨ ਨੇ ਏ. ਆਈ. ਐੱਫ਼. ਐੱਫ. ਪ੍ਰਧਾਨ ਪਟੇਲ ਨੂੰ ਲਿਖੀ ਚਿੱਠੀ ’ਚ ਕਿਹਾ- ਏ. ਐੱਫ਼. ਸੀ. ਤੇ ਏਸ਼ੀਆਈ ਫ਼ੁੱਟਬਾਲ ਪਰਿਵਾਰ ਵੱਲੋਂ ਮੈਂ ਫ਼ੋਰਟੂਨਾਟੋ ਫ਼੍ਰੈਂਕੋ ਦੇ ਦਿਹਾਂਤ ’ਤੇ ਹਮਦਰਦੀ ਪ੍ਰਗਟ ਕਰਦਾ ਹਾਂ।

ਉਨ੍ਹਾਂ ਕਿਹਾ- ਉਹ ਮਹਾਨ ਖਿਡਾਰੀਆਂ ’ਚੋਂ ਇਕ ਸਨ। ਉਨ੍ਹਾਂ ਨੇ ਭਾਰਤੀ ਫ਼ੁੱਟਬਾਲ ’ਚ ਅਪਾਰ ਯੋਗਦਾਨ ਦਿੱਤਾ ਤੇ ਅੱਜ ਦੀ ਪੀੜ੍ਹੀ ਦੇ ਖਿਡਾਰੀਆਂ ਤੇ ਪ੍ਰਸ਼ੰਸਕਾਂ ਲਈ ਪ੍ਰੇਰਣਾਸਰੋਤ ਰਹੇ। ਭਾਰਤੀ ਤੇ ਏਸ਼ੀਆਈ ਫ਼ੁੱਟਬਾਲ ਦੇ ਲਈ ਉਨ੍ਹਾਂ ਦੇ ਜਨੂੰਨ ਤੇ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਫ੍ਰੈਂਕੋ 1960 ਰੋਮ ਓਲੰਪਿਕ ਦੀ ਭਾਰਤੀ ਟੀਮ ਦਾ ਹਿੱਸਾ ਸਨ ਪਰ ਉਹ ਇਕ ਵੀ ਮੈਚ ਨਹੀਂ ਖੇਡ ਸਕੇ। ਉਹ 1962 ਜਕਾਰਤਾ ’ਚ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਟੀਮ ਦਾ ਹਿੱਸਾ ਸਨ। ਭਾਰਤ ਲਈ 26 ਮੈਚ ਖੇਡਣ ਵਾਲੇ ਫ਼੍ਰੈਂਕੋ 1964 ਤੇ 1965 ਦੇ ਮਰਡੇਕਾ ਕੱਪ ’ਚ ਚਾਂਦੀ ਤੇ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ।


author

Tarsem Singh

Content Editor

Related News