ਇਟਲੀ ’ਚ ਹੜ੍ਹ ਕਾਰਨ ਫਾਰਮੂਲਾ ਵਨ ਰੇਸ ਰੱਦ

Thursday, May 18, 2023 - 12:34 PM (IST)

ਇਟਲੀ ’ਚ ਹੜ੍ਹ ਕਾਰਨ ਫਾਰਮੂਲਾ ਵਨ ਰੇਸ ਰੱਦ

ਇਮੋਲਾ (ਭਾਸ਼ਾ)- ਉੱਤਰੀ ਇਟਲੀ ’ਚ ਇਸ ਹਫ਼ਤੇ ਹੋਣ ਵਾਲੀ ਏਮੀਲੀਆ-ਰੋਮਾਗ੍ਰਾ ਗ੍ਰਾਂ. ਪ੍ਰੀ. ਫਾਰਮੂਲਾ-1 ਰੇਸ ਨੂੰ ਇਲਾਕੇ ’ਚ ਭਿਆਨਕ ਹੜ੍ਹ ਕਾਰਨ ਬੁੱਧਵਾਰ ਨੂੰ ਰੱਦ ਕਰ ਦਿੱਤਾ ਗਿਆ। ਫਾਰਮੂਲ ਵਨ (ਐੱਫ-1) ਨੇ ਕਿਹਾ ਕਿ ਉਨ੍ਹਾਂ ਨੇ ਇਟਲੀ ਦੇ ਨੇਤਾਵਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਸੁਰੱਖਿਆ ਕਾਰਨਾਂ ਤੇ ਐਮਰਜੈਂਸੀ ਸੇਵਾਵਾਂ ’ਤੇ ਵਾਧੂ ਬੋਝ ਪਾਉਣ ਤੋਂ ਬਚਣ ਲਈ ਇਹ ਫੈਸਲਾ ਲਿਆ ਹੈ।

ਐੱਫ-1 ਨੇ ਬਿਆਨ ’ਚ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਕਿਉਂਕਿ ਸਾਡੇ ਪ੍ਰਸ਼ੰਸਕਾਂ, ਟੀਮ ਅਤੇ ਕਰਮਚਾਰੀਆਂ ਲਈ ਪ੍ਰਤੀਯੋਗਿਤਾ ਦਾ ਸੁਰੱਖਿਅਤ ਆਯੋਜਨ ਸੰਭਵ ਨਹੀਂ ਸੀ ਅਤੇ ਖੇਤਰ ਦੇ ਨਗਰ ਅਤੇ ਸ਼ਹਿਰ ਜਿਸ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਹ ਸਹੀ ਅਤੇ ਜ਼ਿੰਮੇਵਾਰੀ ਵਾਲਾ ਫੈਸਲਾ ਹੈ।


author

cherry

Content Editor

Related News