ਫਾਰਮੂਲਾ-1 ਰੇਸ ਜਰਮਨ ਗ੍ਰੈਂਡ ਪ੍ਰਿਕਸ ਹੋਈ ਸ਼ੁਰੂ

Monday, Jul 23, 2018 - 02:00 AM (IST)

ਫਾਰਮੂਲਾ-1 ਰੇਸ ਜਰਮਨ ਗ੍ਰੈਂਡ ਪ੍ਰਿਕਸ ਹੋਈ ਸ਼ੁਰੂ

ਜਲੰਧਰ — ਦੁਨੀਆ ਦੀ ਸਭ ਤੋਂ ਪੁਰਾਣੀ ਫਾਰਮੂਲਾ-1 ਰੇਸ ਜਰਮਨ ਗ੍ਰੈਂਡ ਪ੍ਰਿਕਸ ਐਤਵਾਰ ਸ਼ਾਮ ਤੋਂ ਸ਼ੁਰੂ ਹੋ ਗਈ। ਰੇਸ ਦਾ ਮੁੱਖ ਆਕਰਸ਼ਣ 3 ਵਾਰ ਦੇ ਚੈਂਪੀਅਨ ਅਤੇ ਮਰਸਡੀਜ਼ ਦੇ ਸਟਾਰ ਲੁਈਸ ਹੈਮਿਲਟਨ ਹੋਣਗੇ। ਹੈਮਿਲਟਨ ਜੇਕਰ ਇਹ ਰੇਸ ਜਿੱਤੇ ਤਾਂ ਜਰਮਨੀ ਦੇ ਹੀ ਮਾਈਕਲ ਸ਼ੂਮਾਕਰ (4) ਦੀ ਬਰਾਬਰੀ ਕਰ ਲੈਣਗੇ। 
ਮੌਜੂਦਾ ਸਮੇਂ 'ਚ ਉਹ ਫਾਰਮੂਲਾ-1 ਦੇ ਸਭ ਤੋਂ ਚੰਗੇ ਡਰਾਈਵਰ ਹਨ। ਅਜਿਹੇ 'ਚ ਜੇਕਰ ਉਹ ਜਿੱਤਦੇ ਹਨ ਤਾਂ ਇਤਿਹਾਸ ਬਣਾਉਣਗੇ। ਰੇਸ 'ਚ ਉਹ 14ਵੇਂ ਨੰਬਰ ਤੋਂ ਸ਼ੁਰੂਆਤ ਕਰਨਗੇ। ਉਨ੍ਹਾਂ ਦੇ ਮੁਕਾਬਲੇਬਾਜ਼ ਫੇਰਾਰੀ ਦੇ ਡਰਾਈਵਰ ਸੇਬੇਸਟਿਅਨ ਵੇਟਲ ਇਕ ਨੰਬਰ ਤੋਂ ਸ਼ੁਰੂਆਤ ਕਰਨਗੇ। ਰੇਸ ਦੌਰਾਨ 3 ਵਾਰ ਦੇ ਚੈਂਪੀਅਨ ਮੈਕਲਾਰਨ ਦੇ ਡਰਾਈਵਰ ਫਰਨਾਂਡੋ ਅਲੋਨਸੋ ਵੀ ਆਪਣਾ ਸਰਵਸ੍ਰੇਸ਼ਠ ਦੇਣ ਦੀ ਕੋਸ਼ਿਸ਼ ਕਰਨਗੇ। ਉਹ ਰੇਸ 11ਵੇਂ ਨੰਬਰ ਤੋਂ ਸ਼ੁਰੂ ਕਰਨਗੇ।


Related News