ਸਰਬੀਆ ਦੇ ਸਾਬਕਾ ਫੁੱਟਬਾਲ ਕੋਚ ਦੀ ਕੋਰੋਨਾ ਨਾਲ ਮੌਤ

Sunday, Jun 28, 2020 - 04:10 PM (IST)

ਸਰਬੀਆ ਦੇ ਸਾਬਕਾ ਫੁੱਟਬਾਲ ਕੋਚ ਦੀ ਕੋਰੋਨਾ ਨਾਲ ਮੌਤ

ਸ਼ੰਘਾਈ : ਸਰਬੀਆ ਤੇ ਮੋਂਟੇਨੇਗ੍ਰੋ ਦੀ ਫੁੱਟਬਾਲ ਟੀਮ ਦੇ ਸਾਬਕਾ ਮੁੱਖ ਕੋਚ ਇਲਿਜਾ ਪੇਤਕੋਵਿਚ ਦੀ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਮੌਤ ਹੋ ਗਈ ਹੈ। ਉਹ 74 ਸਾਲਾਂ ਦੇ ਸੀ। ਪੇਤਕੋਵਿਚ ਦੇ ਕਲੱਬ ਸ਼ੰਘਾਈ ਸ਼ੇਨਹੁਆ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ ਲਿਖ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਕਲੱਬ ਨੇ ਲਿਖਿਆ ਤੁਹਾਲੇ ਵੱਲੋਂ ਕੀਤੇ ਗਏ ਕੰਮਾਂ ਨੂੰ ਹਮੇਸ਼ਾ ਯਾਦ ਰੱਖਾਂਗੇ। ਈਸ਼ਵਰ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਇਕ ਰਿਪੋਰਟ ਮੁਤਾਬਕ ਪੇਤਕੋਵਿਚ ਨੂੰ ਬੁਖਾਰ ਹੋਣ ਤੇ ਅਲਸਰ ਕਾਰਨ ਪੇਟ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਭਰਤੀ ਕਰਾਇਆ ਗਿਆ ਸੀ। ਉਹ ਹਸਪਤਾਲ ਵਿਚ ਕੋਰੋਨਾ ਨਾਲ ਇਨਫੈਕਟਡ ਹੋ ਗਏ। ਉਹ 2001 ਵਿਚ ਕਰੀਬ ਇਕ ਸਾਲ ਤਕ ਸ਼ੰਘਾਈ ਸ਼ੇਨਹੁਆ ਕਲੱਬ ਦੇ ਕੋਚ ਰਹੇ ਸੀ। ਇਸ ਦੌਰਾਨ ਸ਼ੰਘਾਈ ਸ਼ੇਨਹੁਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੀਨ ਦੀ ਚੋਟੀ ਫੁੱਟਬਾਲ ਲੀਗ ਵਿਚ ਦੂਜਾ ਸਥਾਨ ਹਾਸਲ ਕੀਤਾ ਸੀ। ਪੇਤਕੋਵਿਚ 2006 ਦੇ ਵਿਸ਼ਵ ਕੱਪ ਵਿਚ ਸਰਬੀਆ ਦੇ ਕੋਚ ਰਹੇ ਸੀ। ਹਾਲਾਂਕਿ ਸਰਬੀਆ ਦੀ ਟੀਮ ਨਾਕਆਊਟ ਦੌਰ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ ਸੀ।


author

Ranjit

Content Editor

Related News