ਸਾਬਕਾ ਚੋਣਕਰਤਾ ਦਾ ਵੱਡਾ ਬਿਆਨ, ਰੋਹਿਤ ਲੰਬੇ ਸਮੇਂ ਲਈ ਕਪਤਾਨੀ ਦੇ ਬਦਲ ਨਹੀਂ

11/03/2021 6:11:34 PM

ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਚੋਣਕਰਤਾ ਸਰਨਦੀਪ ਸਿੰਘ ਨੇ ਕਿਹਾ ਕਿ ਸੀਮਿਤ ਓਵਰਾਂ ਦੀ ਕ੍ਰਿਕਟ 'ਚ ਵਿਰਾਟ ਕੋਹਲੀ ਦੇ ਬਾਅਦ ਰੋਹਿਤ ਸ਼ਰਮਾ ਕਪਤਾਨੀ ਦੇ ਲਈ ਪਹਿਲੀ ਪਸੰਦ ਹਨ ਪਰ ਉਹ ਲੰਬੇ ਸਮੇਂ ਤਕ ਇਸ ਅਹੁਦੇ 'ਤੇ ਨਹੀਂ ਬਣੇ ਰਹਿਣਗੇ। ਵਿਰਾਟ ਕੋਹਲੀ ਵਿਸ਼ਵ ਕੱਪ ਦੇ ਬਾਅਦ ਟੀ-20 ਟੀਮ ਦੀ ਕਪਤਾਨੀ ਛੱਡ ਦੇਣਗੇ ਤੇ ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਦਾ ਕਪਤਾਨ ਬਣਨਾ ਤੈਅ ਹੈ। ਹੁਣ ਵਨ-ਡੇ ਦੀ ਕਪਤਾਨੀ ਨੂੰ ਲੈ ਕੇ ਵੀ ਸਵਾਲ ਉਠ ਰਹੇ ਹਨ ਤੇ ਸਰਨਦੀਪ ਨੇ ਕਿਹਾ ਕਿ ਰੋਹਿਤ ਇਸ ਅਹੁਦੇ ਲਈ ਸਹੀ ਨਹੀਂ ਹਨ ਪਰ ਉਹ ਛੋਟੀ ਸਮਾਂ ਮਿਆਦ ਲਈ ਹੀ ਇਹ ਭੂਮਿਕਾ ਨਿਭਾ ਸਕਣਗੇ।

ਸਰਨਦੀਪ ਨੇ ਕਿਹਾ ਕਿ ਰੋਹਿਤ ਇਕ ਚੰਗਾ ਬਦਲ ਹੈ, (ਸੀਮਿਤ ਓਵਰਾਂ ਦੀ ਟੀਮ ਦੀ ਕਪਤਾਨੀ ਲਈ), ਉਹ ਤੁਹਾਡੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਹਨ। ਪਰ ਚੋਣ ਕਮੇਟੀ ਨੂੰ ਇਹ ਫ਼ੈਸਲਾ ਲੈਣਾ ਹੈ ਕਿ ਕੀ ਉਨ੍ਹਾਂ ਨੂੰ ਕੁਝ ਸਾਲਾਂ (2023 ਵਨ-ਡੇ ਵਿਸ਼ਵ ਕੱਪ ਤਕ) ਲਈ ਕਪਤਾਨ ਬਣਾਇਆ ਜਾਵੇ ਜਾਂ ਅਜਿਹੇ ਖਿਡਾਰੀ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ ਜੋ ਲੰਬੇ ਸਮੇਂ ਤਕ ਟੀਮ ਦੀ ਅਗਵਾਈ ਕਰ ਸਕਦਾ ਹੈ। ਜੇਕਰ ਉਹ ਬਹੁਤ ਅੱਗੇ ਬਾਰੇ ਸੋਚ ਰਹੇ ਹਨ ਤਾਂ ਕੇ. ਐੱਲ. ਰਾਹੁਲ ਤੇ ਰਿਸ਼ਭ ਪੰਤ ਚੰਗੇ ਬਦਲ ਹੋ ਸਕਦੇ ਹਨ।


Tarsem Singh

Content Editor

Related News