ਸਾਬਕਾ ਰਣਜੀ ਖਿਡਾਰੀ ਰਾਕੇਸ਼ ਹਾਂਡਾ ਨੇ ਪੀ. ਸੀ. ਏ. ਦੇ ਸਾਬਕਾ ਸਕੱਤਰ ਵਾਲੀਆ ’ਤੇ ਲਾਏ ਗੰਭੀਰ ਦੋਸ਼

09/01/2019 11:12:58 AM

ਚੰਡੀਗੜ— ਪੰਜਾਬ ਦੇ ਸਾਬਕਾ ਰਣਜੀ ਖਿਡਾਰੀ ਰਾਕੇਸ਼ ਹਾਂਡਾ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੇ ਸਾਬਕਾ ਸਕੱਤਰ ਗੁਰਸੇਵਕ ਸਿੰਘ ਵਾਲੀਆ ’ਤੇ ਸਾਲ 2007-08 ਦੇ ਸਮੇਂ ਦੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਮੈਨੇਜਮੈਂਟ ’ਤੇ ਗੰਭੀਰ ਦੋਸ਼ ਲਾਏ ਹਨ। ਰਾਕੇਸ਼ ਹਾਂਡਾ ਮੁਤਾਬਕ  ਸਾਲ 2007-08 ਵਿਚ ਮੋਹਾਲੀ ਦੇ ਮੁੱਲਾਂਪੁਰ ਵਿਚ ਪੀ. ਸੀ. ਏ. ਨੇ ਕ੍ਰਿਕਟ ਸਟੇਡੀਅਮ ਬਣਾਉਣ ਲਈ ਇਕ ਟਰੱਸਟ ਨੂੰ ਜ਼ਮੀਨ ਇਕਵਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਇੰਡੀਪੈਂਡੈਂਟ ਟਰੱਸਟ ਬਣਾਉਣ ਦੀ ਬਜਾਏ ਉਸ ਸਮੇਂ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਵਾਲੀਆ ਨੇ ਯੂਨੀਵਰਸਲ ਨਾਂ ਦਾ ਟਰੱਸਟ ਬਣਾ ਲਿਆ ਤੇ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਲਈ 36 ਏਕੜ ਜ਼ਮੀਨ ਨੂੰ ਉਸ ਸਮੇਂ ਦੇ ਮਾਰਕੀਟ ਭਾਅ ਤੋਂ ਉੱਚੇ ਭਾਅ ’ਤੇ ਤਕਰੀਬਨ 42 ਕਰੋੜ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਵੇਚ ਦਿੱਤੀ।

ਹਾਂਡਾ ਨੇ ਕਿਹਾ ਕਿ ਉਸ ਸਮੇਂ ਜ਼ਮੀਨ ਦਾ ਭਾਅ ਤਕਰੀਬਨ 10 ਲੱਖ ਰੁਪਏ ਪ੍ਰਤੀ ਏਕੜ ਸੀ, ਜਦਕਿ ਇਸ ਨੂੰ ਸਵਾ ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਐਸੋਸੀਏਸ਼ਨ ਨੂੰ ਵੇਚਿਆ ਗਿਆ। ਸ਼ਨੀਵਾਰ ਨੂੰ ਇਕ ਹੋਟਲ ਵਿਚ ਹੋਈ ਪ੍ਰੈੱਸ ਕਾਨਫਰੰਸ ਵਿਚ ਰਾਕੇਸ਼ ਅਤੇ ਹੋਰਨਾਂ ਸਾਬਕਾ ਰਣਜੀ ਕ੍ਰਿਕਟ ਖਿਡਾਰੀਆਂ ਨੇ ਇਹ ਦੋਸ਼ ਲਾਏ ਅਤੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ  ਕੀਤੀ।

ਹਾਂਡਾ ਨੇ ਪੀ. ਸੀ. ਏ. ਤੋਂ ਮੰਗਿਆ ਜਵਾਬ
ਹਾਂਡਾ ਨੇ ਕਿਹਾ ਕਿ ਮੁੱਲਾਂਪੁਰ ਵਿਚ ਜਿਹੜਾ ਸਟੇਡੀਅਮ ਬਣਾਇਆ ਜਾ ਰਿਹਾ ਹੈ, ਉਸ ’ਤੇ 350 ਕਰੋੜ ਰੁਪਏ ਤੋਂ ਵੀ ਵੱਧ ਖਰਚਾ ਆਉਣ ਦਾ ਸ਼ੱਕ ਹੈ। ਅਜਿਹੇ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਜਵਾਬ ਦੇਵੇ ਕਿਉਂਕਿ ਇਹ ਸਟੇਡੀਅਮ ਇਸ ਤੋਂ ਘੱਟ ਪੈਸਿਆਂ ਵਿਚ ਵੀ ਬਣ ਸਕਦਾ ਸੀ। ਜਿਹੜਾ ਪੈਸਾ ਖਿਡਾਰੀਆਂ ਦੇ ਵੈੱਲਫੇਅਰ ਅਤੇ ਸਟੇਡੀਅਮ ਬਣਾਉਣ ਲਈ ਆਇਆ ਸੀ, ਉਸ ਨੂੰ ਪਾਣੀ ਦੀ ਤਰ੍ਹਾਂ ਕਿਉਂ ਵਹਾਇਆ ਜਾ ਰਿਹਾ ਹੈ। ਹਾਂਡਾ ਮੁਤਾਬਕ ਲੋਢਾ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਕ ਇਕ ਹੀ ਜ਼ਿਲੇ ਵਿਚ 2 ਕੌਮਾਂਤਰੀ ਸਟੇਡੀਅਮ ਨਹÄ ਹੋ ਸਕਦੇ। ਪੰਜਾਬ ਵਿਚ ਬਠਿੰਡਾ ਅਤੇ ਫਿਰੋਜ਼ਪੁਰ ਦੇ ਨੇੜੇ-ਤੇੜੇ ਦੂਜਾ ਸਟੇਡੀਅਮ ਬਣਾਇਆ ਜਾਣਾ ਸੀ ਪਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸਾਲ 2007 ਵਿਚ ਸਾਰੇ  ਨਿਯਮ-ਕਾਇਦਿਆਂ ਨੂੰ ਪਾਸੇ ਰੱਖ ਕੇ ਮੋਹਾਲੀ ਵਿਚ ਹੀ ਦੂਜਾ ਸਟੇਡੀਅਮ ਬਣਾਉਣਾ ਸ਼ੁਰੂ ਕਰ ਦਿੱਤਾ। ਮੋਹਾਲੀ ਵਿਚ ਪਹਿਲਾਂ ਹੀ ਇਕ ਕੌਮਾਂਤਰੀ ਸਟੇਡੀਅਮ ਮੌਜੂਦ ਹੈ।


Related News