ਸਾਬਕਾ ਪੇਸ਼ਵਰ ਗੋਲਫਰ ਸੈਂਡਰਸ ਦਾ ਦਿਹਾਂਤ
Monday, Apr 13, 2020 - 12:27 PM (IST)

ਸਪੋਰਟਸ ਡੈਸਕ : ਅਮਰੀਕਾ ਦੇ ਸਾਬਕਾ ਪੇਸ਼ੇਵਰ ਗੋਲਫਰ ਡਗ ਸੈਂਡਰਸ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਸੈਂਡਰਸ 86 ਸਾਲਾਂ ਦੇ ਸੀ। ਪੀ. ਜੀ. ਏ. ਟੂਰ ’ਤੇ ਸਭ ਤੋਂ ਮਸ਼ਹੂਰ ਖਿਡਾਰੀਆਂ ਵਿਚੋਂ ਇਕ ਰਹੇ। ਸੈਂਡਰਸ ਨੇ 1956 ਵਿਚ ਕੈਨੇਡਾ ਓਪਨ ਸਣੇ ਆਪਣੇ ਪੇਸ਼ੇਵਰ ਕਰੀਅਰ ਵਿਚ 20 ਖਿਤਾਬ ਜਿੱਤੇ। ਉਹ ਗੋਲਫ ਜਗਤ ਵਿਚ ‘ਪੀਕਾਕ ਆਫ ਦਿ ਫੇਅਰਵੇਜ’ ਦੇ ਨਾਂ ਨਾਲ ਮਸ਼ਹੂਰ ਸੀ। ਸੈਂਡਰਸ ਮੇਜਰ ਚੇਂਪੀਅਨਸ਼ਿਪ ਵਿਚ 4 ਵਾਰ ਉਪ ਜੇਤੂ ਰਹੇ, ਜਿਸ ਵਿਚ 1970 ਦੀ ਬ੍ਰਿਟਿਸ਼ ਚੈਂਪੀਅਨਸ਼ਿਪ ਵੀ ਸ਼ਾਮਲ ਹੈ, ਜਿੱਥੇ ਉਹ ਕਾਫੀ ਕਰੀਬ ਤੋਂ ਖਿਤਾਬ ਤੋਂ ਖੁੰਝ ਗਏ ਸੀ। ਸੈਂਡਰਸ ਨੇ ਇਸ ਤੋਂ ਇਲਾਵਾ ਸੀਨੀਅਰ ਚੈਂਪੀਅਨਸ ਟੂਰ ’ਤੇ ਵੀ 218 ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਿਆ ਅਤੇ ਖੁਦ ਦੇ ਟੂਰਨਾਮੈਂਟ ‘ਡਗ ਸੈਂਡਰਸ ਸੈਲੀਬ੍ਰਿਟੀ ਕਲਾਸਿਕ’ ਦੀ ਵੀ ਮੇਜ਼ਬਾਨੀ ਕੀਤੀ।