ਸਾਬਕਾ ਪਾਕਿ ਕ੍ਰਿਕਟਰ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਅਸ਼ਲੀਲ ਵੀਡੀਓ ਕੀਤੀਆਂ ਲਾਈਕ

05/29/2020 3:25:28 PM

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਕਾਰ ਯੂਨਿਸ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਕਿਸੇ ਨੇ ਉਸ ਦਾ ਅਕਾਊਂਟ ਹੈਕ ਕਰ ਕੇ ਅਸ਼ਲੀਲ ਵੀਡੀਓ ਕਲਿਪ ਨੂੰ ਲਾਈਕ ਕਰ ਦਿੱਤਾ। ਯੂਨਿਸ ਨੇ ਕਿਹਾ ਕਿ ਉਹ ਹੁਣ ਆਪਣਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਰਹੇ ਹਨ। ਵਕਾਰ ਯੂਨਿਸ ਨੇ ਕਿਹਾ ਕਿ ਉਹ ਇਸ ਵਜ੍ਹਾ ਨਾਲ ਆਪਣਾ ਟਵਿੱਟਰ ਅਕਾਊਂਟ ਡਿਲੀਟ ਕਰ ਰਹੇ ਹਨ ਕਿਉਂਕਿ ਕਿਸੇ ਨੇ ਉਸ ਦਾ ਅਕਾਊਂਟ ਹੈਕ ਕਰ ਪੋਰਨ ਕਲਿਕ ਨੂੰ ਲਾਈਕ ਕਰ ਵਕਾਰ ਨੇ ਸ਼ੁੱਕਰਵਾਰ ਸਵੇਰੇ ਆਪਣੇ ਅਕਾਊਂਟ ਤੋਂ ਵੀਡੀਓ ਪੋਸਟ ਕਰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਹੁਣ ਉਹ ਦੋਬਾਰਾ ਸੋਸ਼ਲ ਮੀਡੀਆ 'ਤੇ ਨਜ਼ਰ ਨਹੀਂ ਆਉਣਗੇ। ਉਸ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਦਾ ਅਕਾਊਂਟ ਹੈਕ ਕੀਤਾ ਗਿਆ ਹੈ। 

PunjabKesari

ਵਕਾਰ ਨੇ ਕਿਹਾ ਕਿ ਅੱਜ ਜਦੋਂ ਮੈਂ ਸਵੇਰੇ ਸੋ ਕੇ ਉੱਠਿਆ ਤਾਂ ਮੈਂ ਦੇਖਿਆ ਕਿ ਕਿਸੇ ਅੱਲਾਹ ਦੇ ਬੰਦੇ ਨੇ ਮੇਰਾ ਅਕਾਊਂਟ ਹੈਕ ਕਰ ਉਸ ਤੋਂ ਬਹੁਤ ਸਾਰੀਆਂ ਅਸ਼ਲੀਲ ਪੋਸਟ ਲਾਈਕ ਕਰ ਦਿੱਤੀਆਂ ਹਨ। ਇਹ ਨਾ ਸਿਰਫ ਮੇਰੇ ਲਈ ਸ਼ਰਮਿੰਦਗੀ ਦੀ ਗੱਲ ਹੈ ਸਗੋਂ ਉਸ ਦੇ ਲਈ ਵੀ ਹੈ।

ਪਾਕਿਸਤਾਨ ਟੀਮ ਦੇ ਸਾਬਕਾ ਕੋਚ ਨੇ ਕਿਹਾ ਕਿ ਇਹ ਸ਼ਰਮਿੰਦਗੀ ਦੀ ਗੱਲ ਹੈ। ਇਹ ਦੱਖ ਅਤੇ ਤਕਲੀਫ ਦੇਣ ਵਾਲੀ ਹੈ। ਨਾ ਸਿਰਫ ਮੇਰੇ ਲਈ ਸਗੋਂ ਮੇਰੇ ਪਰਿਵਾਰ ਦੇ ਲਈ ਵੀ। ਮੈਂ ਇਹ ਸੋਚ ਕੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਸੀ ਕਿ ਇਸ ਦੇ ਜ਼ਰੀਏ ਲੋਕਾਂ ਨਾਲ ਮਿਲਣ-ਜੁਲਣਾ ਅਤੇ ਗੱਲ ਕਰਨਾ ਸੰਭਵ ਹੋਵੇਗਾ ਪਰ ਬਦਕਿਸਮਤੀ ਨਾਲ ਇਸ ਆਦਮੀ ਨੇ ਸਭ ਕੁਝ ਖਰਾਬ ਕਰ ਦਿੱਤਾ। ਦੱਸ ਦਈਏ ਕਿ ਇਸ ਹੈਕਰ ਨੇ ਇਹ ਪਹਿਲੀ ਵਾਰ ਨਹੀਂ ਹੈ। ਮੇਰਾ ਅਕਾਊਂਟ 3 ਵਾਰ ਹੈਕ ਹੋ ਚੁੱਕਾ ਹੈ। ਮੈਨੂੰ ਨਹੀਂ ਲਗਦਾ ਕਿ ਇਹ ਆਦਮੀ ਰੁਕਣ ਵਾਲਾ ਹੈ ਤਾਂ ਮੈਂ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨਹੀਂ ਆਉਂਗਾ। ਮੈਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਹਾਂ। ਅੱਜ ਤੋਂ ਬਾਅਦ ਤੁਸੀਂ ਸੋਸ਼ਲ ਮੀਡੀਆ 'ਤੇ ਨਹੀਂ ਦੇਖ ਸਕੋਗੇ। ਜੇਕਰ ਇਸ ਨਾਲ ਕਿਸੇ ਨੂੰ ਤਕਲੀਫ ਪਹੁੰਚੀ ਹੋਵੇ ਤਾਂ ਮੈਂ ਮੁਆਫੀ ਚਾਹੁੰਦਾ ਹੈ।


Ranjit

Content Editor

Related News