ਸਾਬਕਾ ਰਾਸ਼ਟਰੀ ਚੈਂਪੀਅਨ ਮਨਮੀਤ ਦਾ 58 ਸਾਲ ਦੀ ਉਮਰ ਵਿਚ ਦਿਹਾਂਤ
Wednesday, May 13, 2020 - 10:40 AM (IST)

ਕੋਲਕਾਤਾ– ਸਾਬਕਾ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨ ਮਨਮੀਤ ਸਿੰਘ ਵਾਲੀਆ ਦਾ ਕੈਨੇਡਾ ਦਾ ਮਾਂਟ੍ਰੀਅਲ ਵਿਚ ਦਿਹਾਂਤ ਹੋ ਗਿਆ। ਉਹ 58 ਸਾਲ ਦੇ ਸਨ। ਉਸਦੇ ਪਰਿਵਾਰ ਵਿਚ ਪਤਨੀ ਤੇ ਦੋ ਬੇਟੀਆਂ ਹਨ। ਮਨਮੀਤ ਪਿਛਲੇ ਦੋ ਸਾਲਾਂ ਤੋਂ ਬਿਮਾਰ ਸੀ। ਮਨਮੀਤ 80 ਦੇ ਦਹਾਕੇ ਦਾ ਸਟਾਰ ਖਿਡਾਰੀ ਸੀ। ਉਸਨੇ 1989 ਵਿਚ ਹੈਦਰਾਬਾਦ ਵਿਚ ਐੱਸ. ਸ਼੍ਰੀਰਾਮ ਨੂੰ ਹਰਾ ਕੇ ਪੁਰਸ਼ ਸਿੰਗਲਜ਼ ਰਾਸ਼ਟਰੀ ਖਿਤਾਬ ਜਿੱਤਿਆ ਸੀ।