ਸਾਬਕਾ ਭਾਰਤੀ ਅੰਡਰ-19 ਵਿਸ਼ਵ ਕੱਪ ਜੇਤੂ ਕਪਤਾਨ ਨੇ ਸੰਨਿਆਸ ਦਾ ਕੀਤਾ ਐਲਾਨ

Friday, Aug 13, 2021 - 06:44 PM (IST)

ਸਾਬਕਾ ਭਾਰਤੀ ਅੰਡਰ-19 ਵਿਸ਼ਵ ਕੱਪ ਜੇਤੂ ਕਪਤਾਨ ਨੇ ਸੰਨਿਆਸ ਦਾ ਕੀਤਾ ਐਲਾਨ

ਸਪੋਰਟਸ ਡੈਸਕ : ਭਾਰਤ ਦੇ ਸਾਬਕਾ ਅੰਡਰ-19 ਵਿਸ਼ਵ ਕੱਪ ਜੇਤੂ ਕਪਤਾਨ ਉਨਮੁਕਤ ਚੰਦ ਨੇ ਸ਼ੁੱਕਰਵਾਰ ਭਾਰਤੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਸਾਬਕਾ ਅੰਡਰ-19 ਕਪਤਾਨ ਨੇ ਸੋਸ਼ਲ ਮੀਡੀਆ ’ਤੇ ਇਕ ਨੋਟ ਸਾਂਝਾ ਕੀਤਾ, ਜਿਸ ’ਚ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਦੁਨੀਆ ਭਰ ’ਚ ਮੌਕਿਆਂ ਦਾ ਲਾਭ ਚੁੱਕਣ ਲਈ ਤਿਆਰ ਹੈ। 2012 ’ਚ ਵਿਸ਼ਵ ਕੱਪ ਜਿੱਤ ਲਈ ਜੂਨੀਅਰ ਟੀਮ ਦੀ ਅਗਵਾਈ ਕਰਨ ਵਾਲੇ ਉਨਮੁਕਤ ਫਾਈਨਲ ’ਚ ਆਪਣੀ ਵੀਰਤਾ ਤੋਂ ਤੁਰੰਤ ਬਾਅਦ ਭਾਰਤ ਏ ਟੀਮ ’ਚ ਨਿਯਮਿਤ ਤੌਰ ’ਤੇ ਖੇਡ ਰਹੇ ਸਨ।

PunjabKesari

ਉਨ੍ਹਾਂ ਨੇ ਭਾਰਤ ਏ ਦੇ ਕਪਤਾਨ ਦੇ ਤੌਰ ’ਤੇ ਵੀ ਕਾਰਜਭਾਰ ਸੰਭਾਲਿਆ ਤੇ 2015 ਤਕ ਚੋਟੀ ਦੇ ਅਹੁਦੇ ’ਤੇ ਬਣੇ ਰਹੇ। ਘਰੇਲੂ ਕ੍ਰਿਕਟ ਤੇ ਭਾਰਤ ਏ ਲਈ ਉਨਮੁਕਤ ਦੀ ਵੀਰਤਾ ਨੇ ਉਨ੍ਹਾਂ ਨੂੰ ਚੈਂਪੀਅਨਜ਼ ਟ੍ਰਾਫੀ 2013 ਲਈ 30 ਮੈਂਬਰੀ ਟੀਮ ’ਚ ਜਗ੍ਹਾ ਵੀ ਬਣਾਈ। ਉਨ੍ਹਾਂ ਨੇ 2014 ਟੀ20 ਵਿਸ਼ਵ ਕੱਪ ਲਈ 30 ਮੈਂਬਰੀ ਟੀਮ ’ਚ ਵੀ ਜਗ੍ਹਾ ਬਣਾਈ ਪਰ ਭਾਰਤ ਕਾਲ ਅੱਪ ਪ੍ਰਾਪਤ ਨਹੀਂ ਕਰ ਸਕਿਆ। ਚੰਦ ਨੇ ਆਪਣੇ ਘਰੇਲੂ ਕਰੀਅਰ ਦੀ ਸ਼ੁਰੂਆਤ 2010 ’ਚ ਦਿੱਲੀ ਤੋਂ ਕੀਤੀ ਸੀ ਤੇ 8 ਸੀਜ਼ਨ ਤਕ ਟੀਮ ਲਈ ਖੇਡੇ। ਚੰਦ ਨੇ ਆਪਣੀ ਸੂਬਾਈ ਟੀਮ ਦੀ ਕਪਤਾਨੀ ਵੀ ਕੀਤੀ, 2017 ’ਚ ਵਿਜ਼ੇ ਹਜ਼ਾਰੇ ਟ੍ਰਾਫੀ ਟੀਮ ਤੋਂ ਹਟਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਟੀਮ ਦੇ ਅਨਿਯਮਿਤ ਮੈਂਬਰ ਬਣ ਗਏ। ਉਹ 2019 ’ਚ ਉੱਤਰਾਖੰਡ ਚਲੇ ਗਏ ਪਰ ਇਹ ਕਦਮ ਕੰਮ ਨਹੀਂ ਆਇਆ ਤੇ ਉਹ ਵਾਪਸ ਦਿੱਲੀ ਚਲੇ ਗਏ। ਚੰਦ ਨੇ ਪਹਿਲੀ ਸ਼੍ਰੇਣੀ ਕ੍ਰਿਕਟ ’ਚ 3379 ਦੌੜਾਂ, ਲਿਸਟ ਏ ਕ੍ਰਿਕਟ ’ਚ 4505 ਦੌੜਾਂ ਤੇ ਟੀ 20 ’ਚ 1565 ਦੌੜਾਂ ਨਾਲ ਆਪਣਾ ‘ਭਾਰਤੀ ਕ੍ਰਿਕਟ’ ਕਰੀਅਰ ਸਮਾਪਤ ਕਰ ਦਿੱਤਾ।

ਉਨਮੁਕਤ ਚੰਦ ਦਾ ਕਰੀਅਰ
ਫਸਟ ਕਲਾਸ : 67 ਮੈਚ, 3379 ਦੌੜਾਂ, ਸੈਂਕੜੇ 8, ਅਰਧ ਸੈਂਕੜੇ 16, ਔਸਤ 31
ਲਿਸਟ ਏ : 120 ਮੈਚ, 4505 ਦੌੜਾਂ, ਸੈਂਕੜੇ 7, ਅਰਧ ਸੈਂਕੜੇ 32, ਔਸਤ 41
ਟੀ20 : 77 ਮੈਚ, 1565 ਦੌੜਾਂ, ਸੈਂਕੜੇ 3, ਅਰਧ ਸੈਂਕੜੇ 5, ਔਸਤ 22
ਆਈ. ਪੀ. ਐੱਲ. : 21 ਮੈਚ, 300 ਦੌੜਾਂ, ਅਰਧ ਸੈਂਕੜੇ 1, ਔਸਤ 15, ਸਰਵਸ੍ਰੇਸ਼ਠ 58 
 


author

Manoj

Content Editor

Related News