ਕ੍ਰਿਕਟ ਤੋਂ ਬਾਅਦ ਬਾਲੀਵੁੱਡ ’ਚ ਐਂਟਰੀ ਲਈ ਤਿਆਰ ਸ਼੍ਰੀਸੰਤ, ਇਸ ਫ਼ਿਲਮ ’ਚ ਕਰਨਗੇ ਲੀਡ ਰੋਲ

Monday, Jun 21, 2021 - 12:07 PM (IST)

ਕ੍ਰਿਕਟ ਤੋਂ ਬਾਅਦ ਬਾਲੀਵੁੱਡ ’ਚ ਐਂਟਰੀ ਲਈ ਤਿਆਰ ਸ਼੍ਰੀਸੰਤ, ਇਸ ਫ਼ਿਲਮ ’ਚ ਕਰਨਗੇ ਲੀਡ ਰੋਲ

ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ ਕ੍ਰਿਕਟ ਦੇ ਬਾਅਦ ਹੁਣ ਬਾਲੀਵੁੱਡ ਵਿਚ ਆਉਣ ਲਈ ਤਿਆਰ ਹਨ। ਦੱਸ ਦੇਈਏ ਕਿ ਸ਼੍ਰੀਸੰਤ ਨੇ ਹਾਲ ਹੀ ਵਿਚ ‘ਪੱਟਾ’ (Patta) ਨਾਮਕ ਬਾਲੀਵੁੱਡ ਫ਼ਿਲਮ ਸਾਈਨ ਕੀਤੀ ਹੈ ਅਤੇ ਉਹ ਫ਼ਿਲਮ ਵਿਚ ਲੀਡ ਰੋਲ ਕਰਨਗੇ। ਸ਼੍ਰੀਸੰਤ ਫ਼ਿਲਮ ਵਿਚ ਇਕ ਸੀ.ਬੀ.ਆਈ. ਅਧਿਕਾਰੀ ਦੀ ਭੂਮਿਕਾ ਨਿਭਾਉਣਗੇ। ਫ਼ਿਲਮ ਨੂੰ ਨਿਰੂਪ ਗੁਪਤਾ ਨੇ ਐਨ.ਐਨ.ਜੀ. ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਹੈ ਅਤੇ ਪ੍ਰਕਾਸ਼ ਕੁੱਟੀ ਸਿਨੇਮਾਟੋਗ੍ਰਾਫ਼ਰ ਹੋਣਗੇ, ਜਦੋਂਕਿ ਸੁਰੇਸ਼ ਊਰਸ ਫ਼ਿਲਮ ਦੇ ਸੰਪਾਦਕ ਹੋਣਗੇ। 

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯੋਗ ਦਿਵਸ ’ਤੇ PM ਮੋਦੀ ਬੋਲੇ- ਮਹਾਮਾਰੀ ’ਚ ਯੋਗ ਬਣਿਆ ਉਮੀਦ ਦੀ ਕਿਰਣ

ਜ਼ਿਕਰਯੋਗ ਹੈ ਕਿ ਸ੍ਰੀਸੰਤ ’ਤੇ ਆਈ.ਪੀ.ਐਲ. ਦੇ 13ਵੇਂ ਸੀਜ਼ਨ ਵਿਚ ਸਪਾਟ ਫਿਕਸਿੰਗ ਲਈ ਲੱਗੀ 7 ਸਾਲ ਦੀ ਪਾਬੰਦੀ ਪਿਛਲੇ ਸਾਲ ਖ਼ਤਮ ਹੋ ਗਈ ਹੈ। ਇਸ ਤੇਜ਼ ਗੇਂਦਬਾਜ਼ ’ਤੇ ਸ਼ੁਰੂਆਤ ਵਿਚ ਜੀਵਨ ਭਰ ਲਈ ਪਾਬੰਦੀ ਲਗਾਈ ਗਈ ਸੀ ਪਰ ਉਨ੍ਹਾਂ ਨੇ ਇਸ ਫ਼ੈਸਲੇ ਖ਼ਿਲਾਫ਼ ਕਾਨੂੰਨੀ ਲੜਾਈ ਲੜੀ ਅਤੇ ਇਸ ਪਾਬੰਦੀ ਨੂੰ ਘਟਾ ਕੇ 7 ਸਾਲ ਕਰ ਦਿੱਤਾ ਗਿਆ। ਪਾਬੰਦੀ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਸਯਦ ਮੁਸ਼ਤਾਕ ਅਲੀ ਟ੍ਰਾਫੀ ਅਤੇ ਕੇਰਲ ਲਈ ਵਿਜੇ ਹਜ਼ਾਰੇ ਟ੍ਰਾਫੀ ਵਿਚ ਖੇਡਣ ਦੀ ਇਜਾਜ਼ਤ ਦਿੱਤੀ ਗਈ ਸੀ। ਸ੍ਰੀਸੰਤ ਦੀ ਅਜੇ ਤੱਕ ਆਈ.ਪੀ.ਐਲ. ਜਾਂ ਇੰਟਰਨੈਸ਼ਨਲ ਕ੍ਰਿਕਟ ਵਿਚ ਵਾਪਸੀ ਨਹੀਂ ਹੋ ਸਕਦੀ ਹੈ।

ਇਹ ਵੀ ਪੜ੍ਹੋ: ਨਿਊਯਾਰਕ ਦੇ ਟਾਈਮਜ਼ ਸਕਵਾਇਰ ’ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ, 3000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News