ਕੋਰੋਨਾ ਕਾਰਨ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਚੇਤਨ ਚੌਹਾਨ ਦਾ ਦਿਹਾਂਤ

Sunday, Aug 16, 2020 - 07:40 PM (IST)

ਨਵੀਂ ਦਿੱਲੀ- ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਚੇਤਨ ਚੌਹਾਨ ਦਾ ਕੋਵਿਡ-19 ਸਬੰਧੀ ਦਿੱਕਤਾਂ ਦੇ ਚੱਲਦੇ ਐਤਵਾਰ ਨੂੰ ਦਿਹਾਂਤ ਹੋ ਗਿਆ। ਉਸਦੇ ਭਰਾ ਪੁਸ਼ਪੇਂਦਰ ਚੌਹਾਨ ਨੇ ਇਹ ਜਾਣਕਾਰੀ ਦਿੱਤੀ। ਚੌਹਾਨ ਨੂੰ ਕਰੀਬ 36 ਘੰਟੇ ਤੋਂ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਹੋਇਆ ਸੀ, ਉਹ 73 ਸਾਲ ਦੇ ਸਨ। ਭਾਰਤ  ਦੇ ਲਈ 40 ਟੈਸਟ ਖੇਡਣ ਵਾਲੇ ਚੌਹਾਨ ਦੇ ਪਰਿਵਾਰ 'ਚ ਪਤਨੀ ਤੇ ਬੇਟਾ ਵਿਨਾਇਕ ਹੈ। ਵਿਨਾਇਕ ਮੈਲਬੋਰਨ ਤੋਂ ਸ਼ਾਮ ਤੱਕ ਇੱਥੇ ਪਹੁੰਚੇਗਾ।

PunjabKesari
ਪੁਸ਼ਪੇਂਦਰ ਨੇ ਕਿਹਾ ਮੇਰਾ ਵੱਡਾ ਭਰਾ ਚੇਤਨ ਚੌਹਾਨ ਬੀਮਾਰੀ ਨਾਲ ਲੜਦੇ ਹੋਏ ਅੱਜ ਸਾਨੂੰ ਛੱਡ ਕੇ ਚਲਾ ਗਿਆ। ਚੇਤਨ ਦਾ ਬੇਟਾ ਵਿਨਾਇਕ ਕਿਸੇ ਵੀ ਸਮੇਂ ਪਹੁੰਚ ਜਾਵੇਗਾ ਤੇ ਫਿਰ ਅਸੀਂ ਉਸਦਾ ਅੰਤਿਮ ਸੰਸਕਾਰ ਕਰਾਂਗੇ। ਚੌਹਾਨ ਨੂੰ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 12 ਜੁਲਾਈ ਨੂੰ ਲਖਨਊ ਦੇ ਸੰਜੇ ਗਾਂਧੀ ਪੀ. ਜੀ. ਆਈ. 'ਚ ਦਾਖਲ ਕਰਵਾਇਆ ਗਿਆ ਸੀ। ਕਿਡਨੀ ਸਬੰਧੀ ਬੀਮਾਰੀਆਂ ਦੇ ਕਾਰਨ ਉਸਦੀ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਂਦਾਤਾ ਹਸਪਤਾਲ 'ਚ ਸ਼ਿਫਟ ਕੀਤਾ ਗਿਆ। ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਦੇ ਕਈ ਮਹੱਤਵਪੂਰਨ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਉਨ੍ਹਾਂ ਨੂੰ ਵੇਂਟੀਲੇਟਰ 'ਤੇ ਰੱਖਿਆ ਗਿਆ।

PunjabKesari
ਜ਼ਿਕਰਯੋਗ ਹੈ ਕਿ ਇਕ ਸਮੇਂ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਚੇਤਨ ਚੌਹਾਨ ਤੇ ਸੁਨੀਲ ਗਾਵਸਕਰ ਦੀ ਸਲਾਮੀ ਜੋੜੀ ਗੇਂਦਬਾਜ਼ਾਂ ਦੀ ਟੱਕਰ ਲੈਣ ਦੇ ਲਈ ਮਸ਼ਹੂਰ ਸੀ। ਚੌਹਾਨ ਨੇ 25 ਦਸੰਬਰ 1969 ਨੂੰ ਨਿਊਜ਼ੀਲੈਂਡ ਦੇ ਵਿਰੁੱਧ ਟੈਸਟ ਮੈਚ ਖੇਡ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ ਜਦਕਿ ਉਸਦਾ ਆਖਰੀ ਮੈਚ ਵੀ 1981 'ਚ ਨਿਊਜ਼ੀਲੈਂਡ ਵਿਰੁੱਧ ਸੀ।


Gurdeep Singh

Content Editor

Related News