ਸਾਬਕਾ ਭਾਰਤੀ ਲੈੱਗ ਸਪਿਨਰ ਚੰਦਰਸ਼ੇਖਰ ਹਸਪਤਾਲ ’ਚ ਦਾਖਲ, ਹਾਲਤ ਸਥਿਰ
Tuesday, Jan 19, 2021 - 12:41 AM (IST)

ਬੈਂਗਲੁਰੂ– ਭਾਰਤੀ ਟੀਮ ਦੇ ਸਾਬਕਾ ਲੈੱਗ ਸਪਿਨਰ ਬੀ. ਐੱਸ. ਚੰਦਰਸ਼ੇਖਰ ਨੂੰ ਦਿਲ ਦਾ ਹਲਕਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਪਰ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਚੰਦਰਸ਼ੇਖਰ ਨੇ ਆਪਣੇ ਕਰੀਅਰ ਵਿਚ 58 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚ 29.74 ਦੀ ਔਸਤ ਨਾਲ 242 ਵਿਕਟਾਂ ਲਈਆਂ ਹਨ।
ਉਹ ਆਪਣੇ ਜ਼ਮਾਨੇ ਦੇ ਬਿਹਤਰੀਨ ਲੈੱਗ ਸਪਿਨਰ ਸਨ ਤੇ 1971 ਵਿਚ ਇੰਗਲੈਂਡ ਵਿਰੁੱਧ ਭਾਰਤ ਦੀ ਇਤਿਹਾਸਕ ਸੀਰੀਜ਼ ਜਿੱਤ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਸੀ। ਉਹ ਭਾਰਤ ਦੀ ਬਿਸ਼ਨ ਸਿੰਘ ਬੇਦੀ, ਇਰਾਪੱਲੀ ਪ੍ਰਸੰਨਾ, ਚੰਦਰਾ ਤੇ ਐੱਸ. ਵੈਂਕਟਰਾਘਵਨ ਦੀ ਮਸ਼ਹੂਰ ਸਪਿਨ ਚੌਕੜੀ ਦੇ ਮਹੱਤਵਪੂਰਨ ਮੈਂਬਰ ਸਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।