ਸਾਬਕਾ ਭਾਰਤੀ ਕ੍ਰਿਕਟਰ ਨੇ 60 ਕੰਪਨੀਆਂ ਨਾਲ ਕੀਤੀ ਕਰੋੜਾਂ ਦੀ ਠੱਗੀ, ਪੁਲਸ ਨੇ ਕੀਤਾ ਗ੍ਰਿਫਤਾਰ

03/15/2023 4:13:09 PM

ਸਪੋਰਟਸ ਡੈਸਕ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਦੇ ਨਿੱਜੀ ਸਹਾਇਕ ਵਜੋਂ ਸਾਬਕਾ ਰਣਜੀ ਕ੍ਰਿਕਟਰ ਨਾਗਾਰਾਜੂ ਬੁਦੁਮੁਰੂ ਨੇ 60 ਕੰਪਨੀਆਂ ਨਾਲ 3 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਖਾਸ ਤੌਰ 'ਤੇ ਪਿਛਲੇ ਸਾਲ 28 ਸਾਲਾ ਕ੍ਰਿਕਟਰ ਨੇ ਸਿਟੀ ਇਲੈਕਟ੍ਰਾਨਿਕਸ ਦੇ ਇੱਕ ਕਰਮਚਾਰੀ ਨੂੰ ਰੈੱਡੀ ਦੇ ਨਿੱਜੀ ਸਹਾਇਕ ਵਜੋਂ ਫੋਨ ਕੀਤਾ ਤੇ ਕ੍ਰਿਕਟਰ ਰਿਕੀ ਭੁਈ ਨੂੰ ਸਪਾਂਸਰ ਕਰਨ ਲਈ ਕਿਹਾ ਜਿਨ੍ਹਾਂ ਨੇ ਹਾਲ ਦੇ ਸਮੇਂ ਵਿੱਚ ਆਂਧਰਾ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ : WPL 2023 : ਮੁੰਬਈ ਦੀ ਸ਼ਾਨਦਾਰ ਜਿੱਤ, ਗੁਜਰਾਤ ਨੂੰ 55 ਦੌੜਾਂ ਨਾਲ ਦਿੱਤੀ ਮਾਤ

ਇਲੈਕਟ੍ਰਾਨਿਕਸ ਕੰਪਨੀ ਨੇ ਆਖਰਕਾਰ 12 ਲੱਖ ਰੁਪਏ ਦਾ ਭੁਗਤਾਨ ਕੀਤਾ ਜਦੋਂ ਬੁਡੁਮੁਰੂ ਨੇ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਨਾਲ ਆਪਣਾ ਸਬੰਧ ਦਿਖਾਉਣ ਲਈ ਜਾਅਲੀ ਅਤੇ ਨਕਲੀ ਦਸਤਾਵੇਜ਼ਾਂ ਨੂੰ ਈਮੇਲ ਕੀਤਾ। ਹੁਣ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੁਲਸ ਨੇ ਪੈਸਿਆਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਆਖਰਕਾਰ ਬੁਦੁਮੁਰੂ ਨੂੰ ਉਸਦੇ ਜੱਦੀ ਸਥਾਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਡੀਸੀਪੀ (ਸਾਈਬਰ-ਕ੍ਰਾਈਮ) ਡਾਕਟਰ ਬਾਲਸਿੰਘ ਰਾਜਪੂਤ ਨੇ ਕਿਹਾ, 'ਸ਼ਿਕਾਇਤ ਮਿਲਣ ਤੋਂ ਬਾਅਦ, ਸਾਡੀ ਟੀਮ ਨੇ ਸਪਾਂਸਰਸ਼ਿਪ ਵਜੋਂ ਦਿੱਤੇ ਜਾਣ ਵਾਲੇ ਪੈਸੇ ਦਾ ਪਤਾ ਲਗਾਉਣਾ ਸ਼ੁਰੂ ਕੀਤਾ। ਮਨੀ ਟ੍ਰੇਲ ਨੇ ਬੁਦੁਮੁਰੂ ਵੱਲ ਇਸ਼ਾਰਾ ਕੀਤਾ। ਅਸੀਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਵਿੱਚ ਉਸਦੇ ਜੱਦੀ ਯਾਵਰੀਪੇਟਾ ਤੋਂ ਉਸਨੂੰ ਕਾਬੂ ਕੀਤਾ। ਪੁਲਸ ਨੇ ਪੂਰੀ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਕਰੀਬ 7.6 ਲੱਖ ਰੁਪਏ ਬਰਾਮਦ ਕੀਤੇ ਹਨ।

ਸਾਈਬਰ ਕ੍ਰਾਈਮ ਵਿਭਾਗ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬੁਡੁਮੁਰੂ ਨੇ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਲੋਕਾਂ ਨੂੰ ਠੱਗਣਾ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਉਸਨੇ 2018 ਤੋਂ ਬਾਅਦ ਮੈਦਾਨ 'ਤੇ ਚੰਗਾ ਪ੍ਰਦਰਸ਼ਨ ਕਰਨਾ ਬੰਦ ਕਰ ਦਿੱਤਾ, ਤਾਂ ਦੋਸ਼ੀ ਨੂੰ ਉਸ ਆਲੀਸ਼ਾਨ ਜੀਵਨ ਸ਼ੈਲੀ ਦੀ ਕਮੀ ਮਹਿਸੂਸ ਹੋਣ ਲੱਗੀ ਜੋ ਉਸ ਦੀ ਆਦਤ ਬਣ ਗਈ ਸੀ। ਇੱਕ ਸਾਈਬਰ ਪੁਲਸ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੱਖ-ਵੱਖ ਬਹਾਨਿਆਂ ਨਾਲ ਲੋਕਾਂ ਨੂੰ ਠੱਗਣ ਪਿੱਛੇ ਉਸਦਾ ਮੁੱਖ ਉਦੇਸ਼ ਆਲੀਸ਼ਾਨ ਜੀਵਨ ਸੈਲੀ ਨੂੰ ਬਰਕਰਾਰ ਰੱਖਣਾ ਹੀ  ਸੀ।

ਇਹ ਵੀ ਪੜ੍ਹੋ : ਗਾਵਸਕਰ ਨੇ ਕੀਤੀ ਹਾਰਦਿਕ ਦੀ ਰੱਜ ਕੇ ਸ਼ਲਾਘਾ, ਕਿਹਾ- ਭਾਰਤੀ ਕਪਤਾਨ ਦੇ ਤੌਰ 'ਤੇ ਲਗ ਸਕਦੀ ਹੈ ਮੋਹਰ 

ਬੁਦੁਮੁਰੂ ਨੂੰ ਆਂਧਰਾ ਪ੍ਰਦੇਸ਼ ਲਈ 2014 ਰਣਜੀ ਟਰਾਫੀ ਵਿੱਚ ਖੇਡਣ ਲਈ ਬੁਲਾਇਆ ਗਿਆ ਸੀ। ਉਸਨੇ ਰਾਜ ਟੀਮ ਨਾਲ ਕੁਝ ਸਾਲ ਬਿਤਾਏ ਪਰ ਚੰਗਾ ਪ੍ਰਦਰਸ਼ਨ  ਨਹੀਂ ਕਰ ਸਕੇ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦਾ ਵੀ ਹਿੱਸਾ ਸੀ ਪਰ ਉਸਨੂੰ ਕਦੇ ਵੀ ਨਕਦੀ ਨਾਲ ਭਰਪੂਰ ਲੀਗ ਵਿੱਚ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ। ਸਿੱਟੇ ਵਜੋਂ ਪੈਸਿਆਂ ਦੀ ਤੰਗੀ ਕਾਰਨ ਉਸ ਨੇ ਜੁਰਮ ਦਾ ਰਸਤਾ ਅਪਣਾ ਲਿਆ ਤੇ ਹੁਣ ਉਹ ਪੁਲਸ ਦੀ ਗ੍ਰਿਫਤ 'ਚ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News