ਕ੍ਰਿਕਟਰ ਯੁਵਰਾਜ ਸਿੰਘ ਨੇ ਖ਼ਰੀਦੀ 42 ਲੱਖ ਦੀ ਕਾਰ, ਵੇਖੋ ਤਸਵੀਰਾਂ

Sunday, Jan 03, 2021 - 02:17 PM (IST)

ਕ੍ਰਿਕਟਰ ਯੁਵਰਾਜ ਸਿੰਘ ਨੇ ਖ਼ਰੀਦੀ 42 ਲੱਖ ਦੀ ਕਾਰ, ਵੇਖੋ ਤਸਵੀਰਾਂ

ਨਵੀਂ ਦਿੱਲੀ : ਭਾਰਤ ਨੂੰ 2 ਵਰਲਡ ਕੱਪ ਜਿਤਾਉਣ ਵਾਲੇ ਸਟਾਰ ਖਿਡਾਰੀ ਯੁਵਰਾਜ ਸਿੰਘ ਮਹਿੰਗੀਆਂ ਕਾਰਾਂ ਦੇ ਵੀ ਸ਼ੌਕੀਨ ਹਨ। ਹਾਲ ਵਿੱਚ ਹੀ ਯੁਵਰਾਜ ਨੇ ਮਿਨੀ ਕੂਪਰ ਕੰਪਨੀ ਦੀ ਕੰਟਰੀਮੈਨ ਕੂਪਰ ਐਸ. ਜੇ.ਸੀ.ਡਬਲਯੂ. ਕਾਰ ਲਈ ਹੈ, ਜਿਸ ਦੀ ਕੀਮਤ 42.40 ਲੱਖ ਰੁਪਏ ਹੈ। ਯੁਵਰਾਜ ਆਪਣੀ ਪਤਨੀ ਹੇਜਲ ਕੀਚ ਨਾਲ ਇਸ ਕਾਰ ਦੀ ਡਿਲਿਵਰੀ ਲੈਣ ਗਏ ਸਨ ਅਤੇ ਉਨ੍ਹਾਂ ਨੇ ਲਾਲ ਰੰਗ ਦੀ ਕਾਰੀ ਖ਼ਰੀਦੀ ਹੈ। 

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : ਭਾਰਤ ’ਚ 2 ਕੋਰੋਨਾ ਟੀਕਿਆਂ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ

PunjabKesari

ਦੱਸ ਦੇਈਏ ਕਿ ਯੁਵਰਾਜ ਕੋਲ ਬੀ.ਐਮ.ਡਬਲਯੂ. ਐਮ 5 ਈ 60, ਬੀ.ਐਮ.ਡਬਲਯੂ ਐਕਸ 6 ਐਮ, ਆਡੀ ਕਿਊ 5, ਲੈਂਬੋਰਗਿਨੀ ਮਰਸਿਏਲੇਗੋ ਅਤੇ ਬੇਂਟਲੇ ਕਾਂਟੀਨੈਂਟਲ ਜੀਟੀ ਵਰਗੀਆਂ ਮਹਿੰਗੀ ਕਾਰਾਂ ਵੀ ਹਨ। ਯੁਵਰਾਜ ਸਿੰਘ ਦੀ ਪਸੰਦੀਦਾ ਕਾਰ ਬੀ.ਐਮ.ਡਬਲਯੂ. ਐਕਸ 6 ਐਮ ਹੈ। ਇਸ ਕਾਰ ’ਤੇ ਅਕਸਰ ਉਹ ਘੁੰਮਦੇ ਹੋਏ ਵਿਖਾਈ ਦਿੰਦੇ ਹਨ। ਯੁਵਰਾਜ ਦੇ ਇਲਾਵਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਵੀ ਮਹਿੰਗੀ ਗੱਡੀਆਂ ਦੇ ਸ਼ੌਕੀਨ ਹਨ। 

ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ ਦੇ ਝੰਡੇ ਬਰਦਾਰ ਬਜ਼ੁਰਗ ਪਰ ਕਾਫੀ ਪੜ੍ਹੇ-ਲਿਖੇ'

PunjabKesari

ਹਾਲ ਵਿੱਚ ਹੀ ਯੁਵਰਾਜ ਸਿੰਘ ਨੇ ਬੀ.ਸੀ.ਸੀ.ਆਈ. ਵੱਲੋਂ ਸੈਯਦ ਮੁਸ਼ਤਾਕ ਅਲੀ ਟੀ20 ਟੂਰਨਾਮੈਂਟ ਖੇਡਣ ਦੀ ਆਗਿਆ ਮੰਗੀ ਸੀ ਪਰ ਉਨ੍ਹਾਂ ਨੂੰ ਇਸਦੀ ਇਜਾਜ਼ਤ ਨਹੀਂ ਮਿਲੀ। ਬੀ.ਸੀ.ਸੀ.ਆਈ. ਦੇ ਨਿਯਮ ਅਨੁਸਾਰ ਵਿਦੇਸ਼ੀ ਲੀਗ ਵਿੱਚ ਖੇਡਣ ਵਾਲਾ ਭਾਰਤੀ ਖਿਡਾਰੀ ਘਰੇਲੂ ਟੂਰਨਾਮੈਂਟਸ ਵਿੱਚ ਨਹੀਂ ਖੇਡ ਸਕਦਾ।

PunjabKesari

ਇਹ ਵੀ ਪੜ੍ਹੋ : ਪ੍ਰੇਮੀ ਦਾ ਪ੍ਰਪੋਜ਼ਲ ਸੁਣਦੇ ਹੀ 650 ਫੁੱਟ ਚਟਾਨ ਤੋਂ ਹੇਠਾਂ ਡਿੱਗੀ ਪ੍ਰੇਮਿਕਾ, ਡਿੱਗਦੇ ਹੋਏ ਦਿੱਤਾ ਇਹ ਜਵਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News