ਸਾਬਕਾ ਭਾਰਤੀ ਬਾਸਕਟਬਾਲ ਕਪਤਾਨ ਮੈਥਿਊ ਸੱਤਿਆ ਬਾਬੂ ਦਾ ਦਿਹਾਂਤ
Thursday, Jan 30, 2020 - 09:36 PM (IST)

ਚੇਨਈ— ਭਾਰਤੀ ਬਾਸਕਟਬਾਲ ਟੀਮ ਦੇ ਸਾਬਕਾ ਕਪਤਾਨ ਪੀ ਮੈਥਿਊ ਸੱਤਿਆ ਬਾਬੂ ਦਾ ਵੀਰਵਾਰ ਨੂੰ ਇੱਥੇ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਬਾਬੂ 79 ਸਾਲਾ ਦੇ ਸਨ। ਉਸਦੇ ਪਰਿਵਾਰ 'ਚ ਪਤਨੀ, ਇਕ ਪੁੱਤਰ ਤੇ 2 ਬੇਟੀਆਂ ਹਨ। ਮੈਥਿਊ ਸੱਤਿਆ ਬਾਬੂ ਨੇ 1967 'ਚ ਦੱਖਣੀ ਕੋਰੀਆ ਦੇ ਸੋਲ, 1969 'ਚ ਬੈਕਾਕ ਤੇ 1970 'ਚ ਮਨੀਲਾ 'ਚ ਏਸ਼ੀਆਈ ਬਾਸਕਟਬਾਲ ਚੈਂਪੀਅਨਸ਼ਿਪ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਸ ਨੇ 1970 ਦੇ ਬੈਕਾਕ ਏਸ਼ੀਆਈ ਖੇਡਾਂ 'ਚ ਦੇਸ਼ ਦੀ ਅਗਵਾਈ ਕੀਤੀ ਸੀ।