ਸਾਬਕਾ ਭਾਰਤੀ ਆਲਰਾਊਂਡਰ ਬਾਪੂ ਨਾਡਕਰਣੀ ਦਾ ਦਿਹਾਂਤ

01/17/2020 11:11:02 PM

ਮੁੰਬਈ— ਇੰਗਲੈਂਡ ਵਿਰੁੱਧ ਇਕ ਟੈਸਟ ਮੈਚ 'ਚ ਲਗਾਤਾਰ 21 ਓਵਰ ਮਿਡਨ ਸੁੱਟਣ ਦਾ ਰਿਕਾਰਡ ਬਣਾਉਣ ਵਾਲੇ ਸਾਬਕਾ ਭਾਰਤੀ ਆਲਰਾਊਂਡਰ ਬਾਪੂ ਨਾਡਕਰਣੀ ਦਾ ਸ਼ੁੱਕਰਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਉਸਦੇ ਪਰਿਵਾਰ 'ਚ ਪਤਨੀ ਤੇ 2 ਬੇਟੀਆਂ ਹਨ। ਨਾਡਕਰਣੀ ਦੇ ਜਵਾਈ ਵਿਜੈ ਨੇ ਕਿਹਾ ਕਿ ਉਸਦਾ ਉਮਰ ਸਬੰਧੀ ਪ੍ਰੇਸ਼ਾਨੀਆਂ ਦੇ ਕਾਰਨ ਦਿਹਾਂਤ ਹੋਇਆ। ਨਾਡਕਰਣੀ ਖੱਬੇ ਹੱਥ ਦੇ ਬੱਲੇਬਾਜ਼ ਤੇ ਖੱਬੇ ਹੱਥ ਦੇ ਸਪਿਨਰ ਸਨ। ਉਨ੍ਹਾ ਨੇ ਭਾਰਤ ਵਲੋਂ 41 ਟੈਸਟ ਮੈਚਾਂ 'ਚ 1414 ਦੌੜਾਂ ਬਣਾਈਆਂ ਤੇ 8 ਵਿਕਟਾਂ ਹਾਸਲ ਕੀਤੀਆਂ। ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 43 ਦੌੜਾਂ 'ਤੇ 6 ਵਿਕਟਾਂ ਰਿਹਾ। ਇਸ ਦੌਰਾਨ ਕ੍ਰਿਕਟ ਜਗਤ ਨੇ ਸੋਗ ਵਿਅਕਤ ਕੀਤਾ ਹੈ।


ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਬਾਪੂ ਨਾਡਕਰਣੀ ਦੇ ਦਿਹਾਂਤ 'ਤੇ ਸੋਗ ਵਿਅਕਤ ਕੀਤਾ ਹੈ। ਸਚਿਨ ਤੇਂਦੁਲਕਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਸ਼੍ਰੀ ਬਾਪੂ ਨਾਡਕਰਣੀ ਦੇ ਦਿਹਾਂਤ ਦੇ ਬਾਰੇ 'ਚ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਉਸਦੇ ਟੈਸਟ ਕ੍ਰਿਕਟ ਦੇ ਰਿਕਾਰਡ ਲਗਾਤਾਰ 21 ਮਿਡਨ ਓਵਰਾਂ ਦੇ ਰਿਕਾਰਡ ਨੂੰ ਸੁਣ ਦੇ ਹੀ ਵੱਡਾ ਹੋਇਆ ਹਾਂ। ਉਨ੍ਹਾਂ ਦੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਮੇਰੀ ਹਮਦਰਦੀ, ਰੈਸਟ ਇਨ ਪੀਸ ਸਰ

PunjabKesari
ਉਹ ਮੁੰਬਈ ਦੇ ਚੋਟੀ ਕ੍ਰਿਕਟਰਾਂ 'ਚ ਸ਼ਾਮਲ ਸਨ। ਉਨ੍ਹਾ ਨੇ 191 ਫਸਟ ਕਲਾਸ ਮੈਚ ਖੇਡੇ, ਜਿਸ 'ਚ 500 ਵਿਕਟਾਂ ਹਾਸਲ ਕੀਤੀਆਂ ਤੇ 8880 ਦੌੜਾਂ ਬਣਾਈਆਂ। ਨਾਸਿਕ 'ਚ ਜੰਮੇ ਨਾਡਕਰਣੀ ਨੇ ਨਿਊਜ਼ੀਲੈਂਡ ਵਿਰੁੱਧ ਦਿੱਲੀ 'ਚ 1955 'ਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ। ਉਸ ਨੇ ਹਾਲਾਂਕਿ ਲਗਾਤਾਰ 21 ਓਵਰ ਮਿਡਨ ਕਰਵਾਉਣ ਦੇ ਲਈ ਯਾਦ ਕੀਤਾ ਜਾਂਦਾ ਹੈ। ਮਦਰਾਸ (ਹੁਣ ਚੇਨਈ) ਟੈਸਟ ਮੈਚ 'ਚ ਉਸਦਾ ਗੇਂਦਬਾਜ਼ੀ ਵਿਸ਼ਲੇਸ਼ਣ 32-27-5-0 ਸੀ। ਪਾਕਿਸਤਾਨ ਵਿਰੁੱਧ 1960-61 'ਚ ਕਾਨਪੁਰ 'ਚ ਉਸਦਾ ਗੇਂਦਬਾਜ਼ੀ ਵਿਸ਼ਲੇਸ਼ਣ 32-24-23-0 ਤੇ ਦਿੱਲੀ 'ਚ 34-24-24-1 ਸੀ।


Gurdeep Singh

Content Editor

Related News