ਸਾਬਕਾ ਹਾਕੀ ਖਿਡਾਰੀਆਂ ਨੇ ਮੇਜਰ ਧਿਆਨਚੰਦ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ

Monday, Aug 24, 2020 - 03:20 AM (IST)

ਸਾਬਕਾ ਹਾਕੀ ਖਿਡਾਰੀਆਂ ਨੇ ਮੇਜਰ ਧਿਆਨਚੰਦ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ

ਨਵੀਂ ਦਿੱਲੀ- ਸਾਬਕਾ ਤੇ ਮੌਜੂਦਾ ਹਾਕੀ ਖਿਡਾਰੀਆਂ ਦੇ ਦਿੱਗਜ ਮੇਜਰ ਧਿਆਨਚੰਦ ਨੂੰ ਉਸਦੇ 115ਵੇਂ ਜਨਮਦਿਨ ਤੋਂ ਪਹਿਲਾਂ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਦੀ ਮੰਗ ਕੀਤੀ ਹੈ। ਰਾਸ਼ਟਰੀ ਖੇਡ ਦਿਵਸ ਤੋਂ ਪਹਿਲਾਂ ਗੁਰਬਖਸ਼ ਸਿੰਘ, ਹਰਵਿੰਦਰ ਸਿੰਘ, ਆਸ਼ੋਕ ਕੁਮਾਰ ਤੇ ਮੌਜੂਦਾ ਖਿਡਾਰੀ ਯੁਵਰਾਜ ਵਾਲਮੀਕੀ ਨੇ ਸ਼ਨੀਵਾਰ ਨੂੰ ਇਸ ਮਹਾਨ ਖਿਡਾਰੀ ਦੇ ਜੀਵਨ ਤੇ ਕਰੀਅਰ ਨੂੰ ਲੈ ਕੇ ਵਰਚੁਅਲ ਚਰਚਾ 'ਚ ਹਿੱਸਾ ਲਿਆ।
ਅਰਜੁਨ ਪੁਰਸਕਾਰ ਜੇਤੂ ਗੁਰਬਖਸ਼ ਸਿੰਘ ਨੇ ਕਿਹਾ ਕਿ ਧਿਆਨਚੰਦ ਸਾਡੇ ਦੇ ਲਈ ਭਗਵਾਨ ਸੀ। ਅਸੀਂ ਖੁਸ਼ਕਿਸਮਤ ਹਾਂ ਕਿ ਉਸ ਨੇ ਉਸਦੇ ਨਾਲ ਪੂਰਬੀ ਅਫਰੀਕਾ ਤੇ ਯੂਰਪ ਦਾ ਇਕ ਮਹੀਨੇ ਦਾ ਦੌਰਾ ਕੀਤਾ ਸੀ। ਉਸ ਤਰ੍ਹਾਂ ਦੇ ਚੰਗੇ ਇਨਸਾਨ ਨੂੰ ਲੱਭਣਾ ਮੁਸ਼ਕਿਲ ਹੁੰਦਾ ਹੈ। ਉਹ ਵਧੀਆ ਖਿਡਾਰੀ ਸੀ। ਹਰਿੰਦਰ ਸਿੰਘ ਨੇ ਧਿਆਨਚੰਦ ਦੇ ਵਾਰੇ 'ਚ ਕਿਹਾ ਕਿ ਮੈਂ ਦਾਦਾ ਦਾ ਬਹੁਤ ਸਨਮਾਨ ਕਰਦਾਂ ਹਾ। ਮੇਰਾ 100 ਮੀਟਰ 'ਚ ਸਰਵਸ੍ਰੇਸ਼ਠ ਸਮਾਂ 10.8 ਸੈਕੰਡ ਸੀ ਇਸ ਲਈ ਮੈਨੂੰ ਆਪਣੀ ਗਤੀ ਦਾ ਫਾਇਦਾ ਮਿਲਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਗੇਂਦ ਨੂੰ ਆਪਣੇ ਅੱਗੇ ਰੱਖਣਾ ਚਾਹੀਦਾ ਹੈ।
ਅਰਜੁਨ ਪੁਰਸਕਾਰ ਜੇਤੂ ਤੇ ਧਿਆਨਚੰਦ ਦੇ ਪੁਤਰ ਅਸ਼ੋਕ ਕੁਮਾਰ ਨੇ ਆਪਣੇ ਪਿਤਾ ਜੀ ਦੇ ਵਾਰੇ 'ਚ ਕੁਝ ਨਵੀਂ ਗੱਲ ਦੱਸੀ। ਅਸ਼ੋਕ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਤੇ ਮੇਰੇ ਵੱਡੇ ਭਰਾ ਨੂੰ ਹਾਕੀ ਖੇਡਣ ਤੋਂ ਰੋਕ ਦਿੱਤਾ ਸੀ। ਸਾਨੂੰ ਬਾਅਦ 'ਚ ਅਹਿਸਾਸ ਹੋਇਆ ਸੀ ਕਿ ਇਸ ਦਾ ਕਾਰਨ ਉਸਦੀ ਇਸ ਖੇਡ 'ਚ ਵਿੱਤੀ ਉਤਸ਼ਾਹ ਦੀ ਘਾਟ ਨੂੰ ਚਿੰਤਾ ਸੀ।


author

Gurdeep Singh

Content Editor

Related News