ਸਾਬਕਾ ਫ੍ਰੈਂਚ ਓਪਨ ਜੇਤੂ ਓਸਟਾਪੇਂਕੋ US ਓਪਨ ਤੋਂ ਹਟੀ
Tuesday, Aug 25, 2020 - 10:00 PM (IST)
ਨਵੀਂ ਦਿੱਲੀ- ਫ੍ਰੈਂਚ ਓਪਨ ਦੀ ਸਾਬਕਾ ਜੇਤੂ ਲਾਤਵੀਆ ਦੀ ਜੇਲੇਨਾ ਓਸਟਾਪੇਂਕੋ ਨੇ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਆਯੋਜਕਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਓਸਟਾਪੇਂਕੋ ਉਨ੍ਹਾਂ ਖਿਡਾਰੀਆਂ 'ਚ ਸ਼ੁਮਾਰ ਹੋ ਗਈ ਹੈ ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਕਾਰਨ ਯੂ. ਐੱਸ. ਓਪਨ ਤੋਂ ਨਾਂ ਵਾਪਸ ਲਿਆ ਹੈ। ਪਿਛਲੇ ਸਾਲ ਦੀ ਫ੍ਰੈਂਚ ਓਪਨ ਜੇਤੂ ਰਹੀ ਐਸ਼ਲੇ ਬਾਰਟੀ, ਵਿਸ਼ਵ ਰੈਂਕਿੰਗ 'ਚ ਨੰਬਰ ਦੋ ਸਿਮੋਨਾ ਹਾਲੇਪ ਅਤੇ ਯੂ. ਐੱਸ. ਓਪਨ ਦੀ ਸਾਬਕਾ ਜੇਤੂ ਬਿਆਂਕਾ ਸਮੇਤ ਡਬਲਯੂ. ਟੀ. ਏ. ਰੈਂਕਿੰਗ 'ਚ ਚੋਟੀ ਅੱਠ 'ਚ ਸ਼ਾਮਲ 6 ਖਿਡਾਰੀ ਪਹਿਲਾਂ ਹੀ ਇਸ ਟੂਰਨਾਮੈਂਟ ਤੋਂ ਹਟ ਚੁੱਕੇ ਹਨ। ਯੂ. ਐੱਸ. ਓਪਨ ਦਾ ਆਯੋਜਨ 31 ਅਗਸਤ ਤੋਂ ਹੋਣਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਕੋਰੋਨਾ ਵਾਇਰ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ।