ਗੌਤਮ ਗੰਭੀਰ ਤੇ ਸ਼੍ਰੀਸੰਤ ਦੀ ਲੜਾਈ ''ਚ ਆਇਆ ਵੱਡਾ ਐਕਸ਼ਨ, ਲੀਗ ਕਮਿਸ਼ਨਰ ਨੇ ਦਿੱਤੀ ਇਹ ਚਿਤਾਵਨੀ

Friday, Dec 08, 2023 - 02:26 PM (IST)

ਗੌਤਮ ਗੰਭੀਰ ਤੇ ਸ਼੍ਰੀਸੰਤ ਦੀ ਲੜਾਈ ''ਚ ਆਇਆ ਵੱਡਾ ਐਕਸ਼ਨ, ਲੀਗ ਕਮਿਸ਼ਨਰ ਨੇ ਦਿੱਤੀ ਇਹ ਚਿਤਾਵਨੀ

ਸਪੋਰਟਸ ਡੈਸਕ— ਸਾਬਕਾ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਤ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਗੌਤਮ ਗੰਭੀਰ ਨੇ ਇੱਥੇ ਲੀਜੈਂਡਸ ਲੀਗ ਕ੍ਰਿਕਟ ਮੈਚ ਦੌਰਾਨ ਉਨ੍ਹਾਂ ਨੂੰ 'ਫਿਕਸਰ' ਕਿਹਾ ਸੀ। ਹੁਣ ਉਨ੍ਹਾਂ ਨੂੰ ਇਸ ਲਈ ਨੋਟਿਸ ਮਿਲਿਆ ਹੈ। ਦਰਅਸਲ, ਬੁੱਧਵਾਰ ਨੂੰ ਇੰਡੀਅਨ ਕੈਪੀਟਲਸ ਅਤੇ ਗੁਜਰਾਤ ਜਾਇੰਟਸ ਵਿਚਾਲੇ ਐਲੀਮੀਨੇਟਰ ਮੈਚ ਦੌਰਾਨ ਸ਼੍ਰੀਸੰਤ ਅਤੇ ਉਨ੍ਹਾਂ ਦੇ ਸਾਬਕਾ ਸਾਥੀ ਗੰਭੀਰ ਵਿਚਾਲੇ ਤਿੱਖੀ ਬਹਿਸ ਹੋਈ। ਇਸ ਤੋਂ ਬਾਅਦ ਵਿਸ਼ਵ ਕੱਪ ਜੇਤੂ ਖਿਡਾਰੀਆਂ ਨੂੰ ਵੱਖ ਕਰਨ ਲਈ ਅੰਪਾਇਰ ਨੂੰ ਦਖਲ ਦੇਣਾ ਪਿਆ। ਬੁੱਧਵਾਰ ਨੂੰ ਹੀ ਮੈਚ ਤੋਂ ਬਾਅਦ ਇਕ ਇੰਸਟਾਗ੍ਰਾਮ ਲਾਈਵ ਵੀਡੀਓ 'ਚ ਸ਼੍ਰੀਸੰਥ ਨੇ ਗੰਭੀਰ ਨੂੰ 'ਮਿਸਟਰ ਫਾਈਟਰ' ਕਿਹਾ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਆਪਣੇ ਸੀਨੀਅਰ ਖਿਡਾਰੀਆਂ ਦਾ ਵੀ ਸਨਮਾਨ ਨਹੀਂ ਕਰਦੇ ਸਨ।

ਇਹ ਵੀ ਪੜ੍ਹੋ-ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ
ਇਸ ਲਈ ਬਣੇ ਨਿਸ਼ਾਨਾ ...
ਬੀ.ਸੀ.ਸੀ.ਆਈ. ਨੇ ਆਈ.ਪੀ.ਐੱਲ.-2013 'ਚ ਸਪਾਟ ਫਿਕਸਿੰਗ ਮਾਮਲੇ 'ਚ ਸ਼੍ਰੀਸੰਤ 'ਤੇ ਕਥਿਤ ਤੌਰ 'ਤੇ ਸ਼ਮੂਲੀਅਤ ਦਾ ਦੋਸ਼ ਲਗਾਇਆ ਹੈ। ਅਨੁਸ਼ਾਸਨੀ ਕਮੇਟੀ ਨੇ ਉਮਰ ਭਰ ਦੀ ਪਾਬੰਦੀ ਲਗਾਈ ਸੀ ਪਰ ਸੁਪਰੀਮ ਕੋਰਟ ਨੇ 2019 ਵਿੱਚ ਪਾਬੰਦੀ ਘਟਾ ਕੇ 7 ਸਾਲ ਕਰ ਦਿੱਤੀ। ਮੈਚ ਤੋਂ ਬਾਅਦ ਸ਼੍ਰੀਸੰਤ ਨੇ ਦੱਸਿਆ ਸੀ ਕਿ ਗੰਭੀਰ ਨੇ ਉਨ੍ਹਾਂ ਨੂੰ ਫਿਕਸਰ ਕਿਹਾ ਸੀ ਜਿਸ ਤੋਂ ਉਹ ਨਾਰਾਜ਼ ਹੋ ਗਏ ਸਨ, ਮੈਂ ਸਪੱਸ਼ਟ ਕਰਨਾ ਚਾਹੁੰਦਾ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਮਿਸਟਰ ਗੌਤਮ ਨੇ ਕੀ ਕੀਤਾ ਹੈ।

ਇਹ ਵੀ ਪੜ੍ਹੋ-ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ
ਹੁਣ ਲੀਗ ਕਮਿਸ਼ਨਰ ਨੇ ਇਸ ਮਾਮਲੇ 'ਚ ਦਖਲ ਦਿੰਦੇ ਹੋਏ ਸ਼੍ਰੀਸੰਤ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਸ਼੍ਰੀਸੰਤ ਨੇ ਲੀਗ 'ਚ ਖੇਡਦੇ ਹੋਏ ਆਪਣੇ ਕਰਾਰ ਦੀ ਉਲੰਘਣਾ ਕੀਤੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਸ਼੍ਰੀਸੰਤ ਨਾਲ ਉਦੋਂ ਹੀ ਗੱਲ ਕੀਤੀ ਜਾਵੇਗੀ ਜਦੋਂ ਉਹ ਆਪਣਾ ਵੀਡੀਓ ਹਟਾ ਦੇਣਗੇ।
ਹੁਣ ਇਸ ਮਾਮਲੇ 'ਚ ਸ਼੍ਰੀਸੰਤ ਦੀ ਪਤਨੀ ਵਿਦਿਤਾ ਵੀ ਕੁੱਦ ਪਈ ਹੈ। ਸ਼੍ਰੀਸੰਤ ਦੀ ਪਤਨੀ ਭੁਵਨੇਸ਼ਵਰੀ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਾਰਤ ਲਈ ਉਨ੍ਹਾਂ ਨਾਲ ਕਈ ਸਾਲਾਂ ਤੱਕ ਖੇਡਣ ਵਾਲਾ ਖਿਡਾਰੀ ਸਰਗਰਮ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਇੰਨੇ ਸਾਲਾਂ ਬਾਅਦ ਵੀ ਇਸ ਪੱਧਰ ਤੱਕ ਝੁਕ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News