ਬਾਬਰ ਆਜ਼ਮ ਤੋਂ ਨਾਖੁਸ਼ ਦਿਖੇ ਸ਼ੋਇਬ ਅਖਤਰ ਅਤੇ ਰਾਸ਼ਿਦ ਲਤੀਫ, ਕਿਹਾ- ਪੁਰਾਣੀਆਂ ਗੱਲਾਂ ਨਾ ਬੋਲੋ
Friday, May 22, 2020 - 02:26 PM (IST)

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਨੇ ਹਾਲ ਹੀ ’ਚ ਲਿਮਟਿਡ ਓਵਰਾਂ ਲਈ ਬਾਬਰ ਆਜ਼ਮ ਨੂੰ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਬਾਬਰ ਪਾਕਿਸਤਾਨ ਲਈ ਤੇਜ਼ੀ ਨਾਲ ਉਭਰਦੇ ਹੋਏ ਖਿਡਾਰੀ ਦੇ ਤੌਰ ’ਤੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਮੌਜੂਦਾ ਸਮੇਂ ਦੇ ਬਿਹਤਰੀਨ ਕ੍ਰਿਕਟਰਾਂ ਨਾਲ ਤੁਲਨਾ ਕੀਤੀ ਜਾ ਰਹੀ ਹੈ। ਟੀਮ ਦੇ ਨਵੇਂ ਕਪਤਾਨ ਬਾਬਰ ਆਜ਼ਮ ਨੇ ਹਾਲ ਹੀ ’ਚ ਇਕ ਪ੍ਰੈਸ ਕਾਨਫਰੰਸ ਕੀਤੀ ਸੀ। ਕਪਤਾਨ ਬਣਨ ਤੋਂ ਬਾਅਦ ਇਹ ਬਾਬਰ ਦੀ ਪਹਿਲੀ ਪ੍ਰੈਸ ਕਾਨਫਰੰਸ ਸੀ, ਜਿਸ ’ਚ ਉਨ੍ਹਾਂ ਨੇ ਕਈ ਗੱਲਾਂ ਸ਼ੇਅਰ ਕੀਤੀਆਂ। ਬਾਬਰ ਦੀ ਇਸ ਪ੍ਰੈਸ ਕਾਨਫਰੰਸ ਤੋਂ ਸਾਬਕਾ ਪਾਕਿਸਤਾਨੀ ਦਿੱਗਜ ਸ਼ੋਇਬ ਅਖਤਰ ਅਤੇ ਰਾਸ਼ਿਦ ਲਤੀਫ ਨਾਰਾਜ਼ ਨਜ਼ਰ ਆਏ। ਸ਼ੋਇਬ ਅਤੇ ਰਾਸ਼ਿਦ ਨੇ ਬਾਬਰ ਦੇ ਇੰਗਲਿਸ਼ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਦਿੱਗਜਾਂ ਦਾ ਕਹਿਣਾ ਹੈ ਕਿ ਬਾਬਰ ਨੇ ਕੁਝ ਨਵਾਂ ਨਹੀਂ ਬੋਲਿਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟਰ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਬਾਬਰ ਆਜ਼ਮ ਨੂੰ ਆਪਣੀ ਇੰਗਲਿਸ਼ ਅਤੇ ਪਰਸਨੈਲਿਟੀ ’ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਕ ਕਪਤਾਨ ਹੋਣ ਦੇ ਤੌਰ ’ਤੇ ਸੀਰੀਜ਼ ਦੇ ਦੌਰਾਨ ਵੱਖ-ਵੱਖ ਦੇਸ਼ਾਂ ’ਚ ਇੰਟਰਵੀਊ ਦੇਣੇ ਹੋਣਗੇ, ਅਜਿਹੇ ’ਚ ਉਨ੍ਹਾਂ ਨੂੰ ਆਪਣੀ ਇੰਗਲਿਸ਼ ’ਚ ਸੁਧਾਰ ਕਰਨਾ ਚਾਹੀਦਾ ਹੈ। ਇਸ ’ਤੇ ਆਜ਼ਮ ਨੇ ਕਿਹਾ ਸੀ ਕਿ ਉਹ ਕੋਈ ਗੋਰਾ ਨਹੀਂ ਹੈ, ਜਿਨੂੰ ਸਾਰੀ ਇੰਗਲਿਸ਼ ਆਏ। ਉਹ ਕੋਸ਼ਿਸ਼ ਕਰ ਰਿਹਾ ਹੈ ਅਤੇ ਸਿੱਖਦੇ-ਸਿੱਖਦੇ ਸਿੱਖ ਜਾਣਗੇ।
ਬਾਬਰ ਆਜ਼ਮ ਦੇ ਇਸ ਤਰ੍ਹਾਂ ਦੇ ਬਿਆਨ ’ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ, ਬਾਬਰ ਆਜ਼ਮ ਇਮਰਾਨ ਖਾਨ ਦੀ ਤਰ੍ਹਾਂ ਕਪਤਾਨ ਬਣਨਾ ਚਾਹੁੰਦੇ ਹਨ ਪਰ ਇਸ ਦਾ ਮਤਲਬ ਸਿਰਫ ਕ੍ਰਿਕਟ ਖੇਡਣ ਨਾਲ ਸਬੰਧਿਤ ਨਹੀਂ ਹੋਵੇਗਾ। ਬਾਬਰ ਨੂੰ ਆਪਣੀ ਸ਼ਖਸੀਅਤ ਨੂੰ ਬਦਲਣ ਲਈ ਇਮਰਾਨ ਖਾਨ ਦੇ ਨਕਸ਼ੇ ਕਦਮ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ਤੁਸੀਂ ਉਹ ਸਭ ਨਾ ਕਹੋ ਜੋ ਅਸੀਂ ਪਹਿਲਾਂ ਤੋਂ ਜਾਣਦੇ ਹਾਂ ਜਿਸ ਦੇ ਬਾਰੇ ’ਚ ਪਿਛਲੇ 10 ਸਾਲਾਂ ਤੋਂ ਗੱਲ ਕਹੀ ਰਹੀ ਹੈ। ਸਾਨੂੰ ਇਸ ਤਰ੍ਹਾਂ ਦੀ ਬਹਿਸ ’ਚ ਨਹੀਂ ਪੈਣਾ ਚਾਹੀਦਾ ਹੈ। ਬਾਬਰ ਨੂੰ ਨਾ ਸਿਰਫ ਅੰਗਰੇਜ਼ੀ ’ਚ ਗੱਲ ਕਰਨ ਸਗੋਂ ਉਨ੍ਹਾਂ ਨੂੰ ਆਪਣੀ ਸ਼ਖਸੀਅਤ ਦਾ ਵੀ ਵਿਕਾਸ ਕਰਨਾ ਹੋਵੇਗਾ। ਇਸ ਟੀਮ ਦੀ ਅਗਵਾਈ ਦੇ ਨਾਲ ਆਪਣੀ ਫਿਟਨੈੱਸ ’ਤੇ ਧਿਆਨ ਦੇਣਾ ਹੋਵੇਗਾ। ਮੈਨੂੰ ਲੱਗਦਾ ਹੈ ਉਨ੍ਹਾਂ ਨੂੰ ਅਜੇ ਬਹੁਤ ਕੁਝ ਸਾਬਤ ਕਰਨਾ ਹੈ।
ਉਥੇ ਹੀ ਰਾਸ਼ਿਦ ਲਤੀਫ ਦਾ ਮੰਨਣਾ ਹੈ ਕਿ ਬਾਬਰ ਆਜ਼ਮ ਬਿਨਾਂ ਅੰਗਰੇਜ਼ੀ ਦੇ ਵੀ ਮਜ਼ਬੂਤੀ ਤੋਂ ਆਪਣੀ ਗੱਲ ਨੂੰ ਆਪਣੀ ਹੀ ਭਾਸ਼ਾ ’ਚ ਰੱਖ ਸਕਦੇ ਹਨ। ਕ੍ਰਿਕਟ ਪਾਕਿਸਤਾਨ ਨਾਲ ਗੱਲ ਕਰਦੇ ਹੋਏ ਲਤੀਫ ਨੇ ਕਿਹਾ, ਜਦੋਂ ਕਪਤਾਨ ਕਿਸੇ ਪ੍ਰੈਸ ਕਾਨਫਰੰਸ ’ਚ ਮੀਡਿਆ ਦੇ ਸਾਹਮਣੇ ਬੈਠੇ ਹੁੰਦੇ ਹਨ ਤਾਂ ਉਹ ਟੀਮ ਲਈ ਆਪਣੀ ਯੋਜਨਾ ਦੇ ਬਾਰੇ ’ਚ ਗਲ ਕਰਦਾ ਹੈ ਜੋ ਕਿ ਬਾਬਰ ਆਜ਼ਮ ’ਚ ਇਹ ਨਹੀਂ ਦਿੱਸਿਆ ਹੈ।
ਉਨ੍ਹਾਂ ਨੇ ਕਿਹਾ, ਸਾਡੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਤੁਲਨਾ ’ਚ ਭਾਸ਼ਾ ਦੀ ਪ੍ਰੇਸ਼ਾਨੀ ਅਤੇ ਉਨ੍ਹਾਂ ਚੀਜ਼ਾਂ ਦੇ ਬਾਰੇ ’ਚ ਸੁੱਰਖੀਆਂ ਇਕੱਠੀਆਂ ਕਰ ਰਹੇ ਹਨ, ਜਿਨ੍ਹਾਂ ਨੂੰ ਅਸੀਂ ਪਹਿਲਾਂ ਤੋਂ ਜਾਣਦੇ ਹਾਂ। ਲਤੀਫ ਨੇ ਕਿਹਾ, ਬਾਬਰ ਨੂੰ ਆਪਣਾ ਇਕ ਆਪਣੇ ਆਪ ਦਾ ਮਜ਼ਬੂਤ ਪੱਖ ਰੱਖਣਾ ਚਾਹੀਦਾ ਹੈ ਨਾ ਕਿ ਉਹ ਕਿਸੇ ਸਕ੍ਰਿਪਟ ’ਚ ਲਿੱਖੀ ਗੱਲਾਂ ਨੂੰ ਦੁਨੀਆ ਦੇ ਸਾਹਮਣੇ ਆਪਣਾ ਬਣਾ ਕੇ ਕਹੇ। ਤੁਸੀਂ ਪਹਿਲਾਂ ਹੀ ਆਪਣੇ ਬਿਆਨ ਤੋਂ ਇਹ ਦੱਸ ਦਿੱਤਾ ਕਿ ਜਿਸ ਦੇ ਨਾਲ ਤੁਹਾਡੀ ਤੁਲਨਾ ਕੀਤੀ ਜਾ ਰਹੀ ਹੈ ਤੁਸੀਂ ਮਾਨਸਿਕ ਰੂਪ ਨਾਲ ਉਸ ਪੱਧਰ ਤਕ ਅਜੇ ਨਹੀਂ ਪਹੁੰਚ ਸਕੇ ਹੋ।