ਬਦਸਲੂਕੀ ਮਾਮਲੇ ''ਚ ਟੀਮ ਇੰਡੀਆ ਤੋਂ ਨਾਰਾਜ਼ ਹਨ ਭਾਰਤੀ ਧਾਕੜ, BCCI ਤੋਂ ਕੀਤੀ ਕਾਰਵਾਈ ਦੀ ਮੰਗ

02/12/2020 4:45:02 PM

ਨਵੀਂ ਦਿੱਲੀ : ਅੰਡਰ-19 ਵਰਲਡ ਕੱਪ ਦੀ ਉਪ-ਜੇਤੂ ਭਾਰਤੀ ਟੀਮ ਤੋਂ ਦਿੱਗਜ ਖਿਡਾਰੀ ਅਤੇ ਸਾਬਕਾ ਕਪਤਾਨ ਕਪਿਲ ਦੇਵ ਅਤੇ ਮੁਹੰਮਦ ਅਜ਼ਹਰੂਦੀਨ ਦੋਵੇਂ ਹੀ ਬੇਹੱਦ ਨਾਰਾਜ਼ ਹਨ। ਫਾਈਨਲ ਵਿਚ ਭਾਰਤੀ ਖਿਡਾਰੀਆਂ ਵੱਲੋਂ ਬੰਗਲਾਦੇਸ਼ੀ ਖਿਡਾਰੀਆਂ ਖਿਲਾਫ ਕੀਤੇ ਗਏ ਬੁਰੇ ਰਵੱਈਏ ਅਤੇ ਬਦਸਲੂਕੀ ਦੀ ਵਜ੍ਹਾ ਤੋਂ ਦੋਵੇਂ ਹੀ ਸਾਬਕਾ ਕਪਤਾਨ ਹੈਰਾਨ ਹਨ। ਇਹੀ ਵਜ੍ਹਾ ਹੈ ਕਿ ਦੋਵੇਂ ਹੀ ਸਾਬਕਾ ਭਾਰਤੀ ਖਿਡਾਰੀਆਂ ਨੇ ਪੂਰੀ ਟੀਮ ਦੀ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਖਿਲਾਫ ਬੀ. ਸੀ. ਸੀ. ਆਈ. ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਦਰਅਸਲ, ਦੱਖਣੀ ਅਫਰੀਕਾ ਵਿਚ ਖੇਡੇ ਗਏ ਵਰਲਡ ਕੱਪ ਫਾਈਨਲ ਵਿਚ ਐਤਵਾਰ ਨੂੰ ਸਾਬਕਾ ਚੈਂਪੀਅਨ ਭਾਰਤ ਅਤੇ ਬੰਗਲਾਦੇਸ਼ ਦਾ ਮੁਕਾਬਲਾ ਸੀ। ਖੇਡ ਦੇ ਮਾਮਲੇ ਵਿਚ ਦੋਵੇਂ ਹੀ ਟੀਮਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਮੈਦਾਨ ਵਿਚਾਲੇ ਸਖਤ ਮੁਕਾਬਲਾ ਵੀ ਦੇਖਣ ਨੂੰ ਮਿਲਿਆ ਪਰ ਮੈਚ ਤੋਂ ਬਾਅਦ ਦੋਵੇਂ ਹੀ ਟੀਮਾਂ ਦੇ ਖਿਡਾਰੀਆਂ ਨੇ ਇਕ-ਦੂਜੇ ਨੂੰ ਅਪਸ਼ਬਦ ਕਹਿੰਦਿਆਂ ਭੜਕਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਦੇਖਦਿਆਂ ਹੀ ਦੇਖਦਿਆਂ ਮੈਦਾਨ ਵਿਚਕਾਰ ਧੱਕਾ-ਮੁੱਕੀ ਹੋਣ ਲੱਗੀ।

PunjabKesari

ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਦੌਰਾਨ ਮੰਗ ਕੀਤੀ ਕਿ ਬੀ. ਸੀ. ਸੀ. ਆਈ. ਉਨ੍ਹਾਂ ਭਾਰਤੀ ਖਿਡਾਰੀਆਂ ਖਿਲਾਫ ਸਖਤ ਕਦਮ ਚੁੱਕੇ ਅਤੇ ਉਨ੍ਹਾਂ ਨੂੰ ਸਬਕ ਸਿਖਾਵੇ। ਉਸ ਨੇ ਕਿਹਾ ਕਿ ਕ੍ਰਿਕਟ ਆਪਣੇ ਵਿਰੋਧੀ ਨੂੰ ਅਪਸ਼ਬਦ ਕਹਿਣ ਦੀ ਖੇਡ ਨਹੀਂ ਹੈ। ਖੇਡ ਦੌਰਾਨ ਜੋਸ਼ੀਲਾ ਹੋਣ 'ਚ ਕੋਈ ਪਰੇਸ਼ਾਨੀ ਨਹੀਂ ਹੈ ਪਰ ਉਸ 'ਤੇ ਕਾਬੂ ਰੱਖਣਾ ਜ਼ਰੂਰੀ ਹੈ।

PunjabKesari

ਉੱਥੇ ਹੀ ਸਾਬਕਾ ਕਪਤਾਨ ਅਜ਼ਹਰੂਦੀਨ ਨੇ ਵੀ ਕਪਿਲ ਦੇਵ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਦੋਸ਼ੀ ਖਿਡਾਰੀਆਂ 'ਤੇ ਕਾਰਵਾਈ ਕਰਨ ਚਾਹੀਦੀ ਹੈ ਅਤੇ ਨਾਲ ਹੀ ਸਹਿਯੋਗੀ ਸਟਾਫ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ, ਉਨ੍ਹਾਂ ਖਿਲਾਫ ਕਾਰਵਾਈ ਕਰੋ। ਕਪਿਲ ਅਤੇ ਅਜ਼ਹਰੂਦੀਨ ਤੋਂ ਪਹਿਲਾਂ ਦਿੱਗਜ ਸਪਿਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਨੇ ਵੀ ਭਾਰਤੀ ੀਟਮ ਨੂੰ ਉਨ੍ਹਾਂ ਦੇ ਰਵੱਈਏ ਲਈ ਫਿੱਟਕਾਰ ਲਗਾਈ ਸੀ।


Related News