ਸਾਬਕਾ ਰਣਜੀ ਕ੍ਰਿਕਟਰ ਗੁਲਜ਼ਾਰ ਇੰਦਰ ਸਿੰਘ ਚਹਿਲ ਬਣੇ ਪੀ. ਸੀ. ਏ. ਦੇ ਨਵੇਂ ਪ੍ਰਧਾਨ

Friday, May 27, 2022 - 01:46 PM (IST)

ਸਾਬਕਾ ਰਣਜੀ ਕ੍ਰਿਕਟਰ ਗੁਲਜ਼ਾਰ ਇੰਦਰ ਸਿੰਘ ਚਹਿਲ ਬਣੇ ਪੀ. ਸੀ. ਏ. ਦੇ ਨਵੇਂ ਪ੍ਰਧਾਨ

ਚੰਡੀਗੜ੍ਹ (ਲਲਨ- ਸਾਬਕਾ ਰਣਜੀ ਕ੍ਰਿਕਟਰ ਗੁਲਜ਼ਾਰ ਇੰਦਰ ਸਿੰਘ ਚਹਿਲ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਵੀਰਵਾਰ ਨੂੰ ਆਈ. ਐੱਸ. ਬਿੰਦ੍ਰਾ ਪੀ. ਸੀ. ਏ. ਸਟੇਡੀਅਮ 'ਚ ਐਸੋਸੀਏਸ਼ਨ ਦੀ ਹੋਈ ਸਾਲਾਨਾ ਆਮ ਮੀਟਿੰਗ 'ਚ ਉਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਪੰਜਾਬ ਲਈ ਅੰਡਰ-16 ਤੇ ਅੰਡਰ-19 ਜ਼ੋਨਲ ਤੇ ਰੈਸਟ ਆਫ ਇੰਡੀਆ ਪੱਧਰ 'ਤੇ ਖੇਡ ਚੁੱਕੇ ਚਹਿਲ ਪਾਕਿਸਤਾਨ ਨੂੰ ਲਾਰਡਸ 'ਚ ਹਰਾਉਣ ਵਾਲੀ ਅੰਡਰ-19 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਮੈਂਬਰ ਰਹਿ ਚੁੱਕੇ ਹਨ। ਉਹ ਇਕ ਰੀਅਲ ਅਸਟੇਟ ਕਾਰੋਬਾਰੀ ਹਨ।

ਇਹ ਵੀ ਪੜ੍ਹੋ : ਭਾਰਤੀ ਪੁਰਸ਼ ਹਾਕੀ ਟੀਮ ਨੇ ਇੰਡੋਨੇਸ਼ੀਆ ਨੂੰ 16-0 ਨਾਲ ਹਰਾਇਆ

ਗੁਲਜ਼ਾਰ ਚਹਿਲ ਨੇ ਪ੍ਰਧਾਨ ਦੇ ਅਹੁਦੇ ਦੀ ਕੁਰਸੀ ਸੰਭਾਲਦੇ ਹੋਏ ਮੈਂਬਰਾਂ ਨੂੰ ਏਜੰਡੇ ਦੇ ਨਾਲ ਵਿਜ਼ਨ ਵੀ ਸਾਫ਼ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਏਜੰਡਾ ਸਿਰਫ਼ ਕ੍ਰਿਕਟ ਤੇ ਸਿਰਫ਼ ਕ੍ਰਿਕਟ ਹੀ ਰਹੇਗਾ। ਸੂਬੇ 'ਚ ਉਨ੍ਹਾਂ ਦਾ ਉਦੇਸ ਕ੍ਰਿਕਟ ਨਾਲ ਸਬੰਧਤ ਬੁਨਿਆਦੀ ਢਾਂਚੇ ਦਾ ਵਿਕਾਸ, ਤਰਜੀਹ ਦੇ ਆਧਾਰ 'ਤੇ ਮੁੱਲਾਪੁਰ ਸਟੇਡੀਅਮ ਦਾ ਨਿਰਮਾਣ ਕਰਨਾ ਹੈ। ਪੂਰੇ ਪੰਜਾਬ 'ਚ ਉਨ੍ਹਾਂ ਦਾ ਉਪਰਾਲਾ ਕ੍ਰਿਕਟ ਤੇ ਕ੍ਰਿਕਟਰਾਂ ਲਈ ਸਹੂਲਤਾਂ ਤੇ ਉਨ੍ਹਾਂ ਲਈ ਚੰਗੇ ਕੋਚ, ਸਹਿਯੋਗੀ ਸਟਾਫ ਦਾ ਪ੍ਰਬੰਧ ਕਰਨਾ ਤੇ ਉਨ੍ਹਾਂ ਨੂੰ ਸਾਰੇ ਪੱਧਰਾਂ 'ਤੇ ਬਰਾਬਰ ਮੌਕੇ ਤੇ ਨਿਰਪੱਖ ਖੇਡ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨਾ। ਪੂਰੇ ਪੰਜਾਬ 'ਚ ਕਾਰਪੋਰੇਟ ਲੀਗ ਸਮੇਤ ਸਕੂਲ, ਕਾਲਜ 'ਚ ਲੀਗ ਸ਼ੁਰੂ ਕਰਨਾ ਤਾਂ ਜੋ ਮੁਕਾਬਲੇਬਾਜ਼ਾਂ ਨੂੰ ਪਛਾਣਿਆ ਤੇ ਤਰਾਸ਼ਿਆ ਜਾ ਸਕੇ। ਸਾਲਾਨਾ ਮੀਟਿੰਗ ਦੌਰਾਨ ਹੋਈਆਂ ਚੋਣਾਂ 'ਚ ਚੋਣ ਅਧਿਕਾਰੀ ਰਾਜੀਵ ਸ਼ਰਮਾ ਦੀ ਅਗਵਾਈ 'ਚ ਹੋਈਆਂ। ਦਿਲਸ਼ੇਰ ਖੰਨਾ ਨੂੰ ਐਸੋਸੀਏਸ਼ਨ ਦਾ ਸਕੱਤਰ, ਸੁਰਜੀਤ ਰਾਏ ਨੂੰ ਸੰਯੁਕਤ ਸਕੱਤਰ, ਰਾਜੇਸ਼ ਵਾਲੀਆ ਨੂੰ ਖ਼ਜ਼ਾਨਚੀ ਤੇ ਗਗਨ ਖੰਨਾ ਨੂੰ ਉਪ ਮੁੱਖੀ ਚੁਣਿਆ ਗਿਆ। 

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ’ਚ ਚੁਣੇ ਗਏ ਅਰਸ਼ਦੀਪ ਸਿੰਘ ਦੀ ਮੀਤ ਹੇਅਰ ਨੇ ਕੀਤੀ ਹੌਸਲਾ ਅਫ਼ਜ਼ਾਈ

ਏਪੈਕਸ ਕੌਂਸਲ ਮੈਂਬਰ
ਰਿਸ਼ੀ ਪਾਹਵਾ
ਬਿਨਵੰਤ ਸਿੰਘ ਬੇਹਗਲ
ਸੰਦੀਪ ਸਿੰਘ
ਗੌਰਵਦੀਪ ਸਿੰਘ ਧਾਲੀਵਾਲ
ਸਾਹਿਬਜੀ ਸੈਂਹਬੀ 
ਅਰਵਿੰਦ ਐਬਰੋਲ
ਆਕਾਸ਼ ਰਾਠੌੜ
ਦਕਸ਼ ਪ੍ਰੇਮ ਆਜਾ
ਵਿਕਰਮ ਸਿੱਧੂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News