ਸਾਬਕਾ ਚੈਂਪੀਅਨ ਸ਼੍ਰੀਲੰਕਾ ਦੀ ਟੱਕਰ ਨਾਮੀਬੀਆ ਨਾਲ ਅੱਜ

Monday, Oct 18, 2021 - 02:28 AM (IST)

ਸਾਬਕਾ ਚੈਂਪੀਅਨ ਸ਼੍ਰੀਲੰਕਾ ਦੀ ਟੱਕਰ ਨਾਮੀਬੀਆ ਨਾਲ ਅੱਜ

ਆਬੂ ਧਾਬੀ- ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਸਾਬਕਾ ਚੈਂਪੀਅਨ ਸ਼੍ਰੀਲੰਕਾ ਸੋਮਵਾਰ ਨੂੰ ਇੱਥੇ ਕੁਆਲੀਫਾਇਰ ਵਿਚ ਨਾਮੀਬੀਆ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉਤਰੇਗੀ। ਸ਼੍ਰੀਲੰਕਾ ਨੇ 2014 ਵਿਚ ਟੀ-20 ਵਿਸ਼ਵ ਕੱਪ ਜਿੱਤਿਆ ਸੀ ਪਰ ਇਸ ਤੋਂ ਅਗਲੇ ਸਾਲ ਤੋਂ ਉਸਦੇ ਚੋਟੀ ਦੇ ਖਿਡਾਰੀਆਂ ਨੇ ਸੰਨਿਆਸ ਲੈਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੇ ਬਦਲ ਵਿਚ ਟੀਮ ਉਨ੍ਹਾਂ ਦੀ ਜਗ੍ਹਾ ਭਰਨ ਵਿਚ ਅਸਫਲ ਰਹੀ। ਕੁਮਾਰ ਸੰਗਾਕਾਰਾ, ਮਹੇਲਾ ਜੈਰਵਧਨੇ , ਤਿਲਕਰ ਦਿਲਸ਼ਾਨ, ਰੰਗਾਨਾ ਹੇਰਾਥ, ਲਸਿਥ ਮਲਿੰਗਾ, ਨੁਵਾਨ ਕੁਲਸ਼ੇਖਰਾ ਤੇ ਤਿਸ਼ਾਰਾ ਪਰੇਰਾ 2014 ਤੋਂ ਬਾਅਦ ਸੰਨਿਆਸ ਲੈਣ ਵਾਲੇ ਮੁੱਖ ਖਿਡਾਰੀ ਹਨ।

ਇਹ ਖਬਰ ਪੜ੍ਹੋ- ਓਮਾਨ ਨੇ ਪਾਪੁਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ

ਖਰਾਬ ਪ੍ਰਦਰਸ਼ਨ ਦੇ ਕਾਰਨ ਸ਼੍ਰੀਲੰਜਾ ਰੈਂਕਿੰਗ ਵਿਚ ਗਿਰਾਵਟ ਆਈ, ਜਿਸ ਦੇ ਕਾਰਨ ਉਸ ਨੂੰ ਸੁਪਰ 12 ਗੇੜ ਵਿਚ ਸਿੱਧੀ ਜਗ੍ਹਾ ਹਾਸਲ  ਕਰਨ ਵਜਾਏ ਇਕ ਵੱਕਾਰੀ ਪ੍ਰਤੀਯੋਗਿਤਾ ਦੇ ਪਹਿਲੇ ਦੌਰ ਵਿਚ ਹਿੱਸਾ ਲੈਣਾ ਪੈ ਰਿਹਾ ਹੈ। ਚੋਟੀ ਦੇ ਖਿਡਾਰੀਆਂ ਦੇ ਸੰਨਿਆਸ ਤੋਂ ਇਲਾਵਾ ਸ਼੍ਰੀਲੰਕਾ ਨੂੰ ਇੰਗਲੈਂਡ ਵਿਚ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਦੀ ਉਲੰਘਣਾ ਦੇ ਕਾਰਨ ਨਿਰੋਸ਼ਨ ਡਿਕਵੇਲਾ, ਕੁਸ਼ਾਲ ਮੇਂਡਿਸ ਤੇ ਦਨੁਸ਼ਕਾ ਗੁਣਥਿਲਾਕਾ ਵਰਗੇ ਖਿਡਾਰੀਆਂ 'ਤੇ ਇਕ ਸਾਲ ਦੀ ਪਾਬੰਦੀ ਨਾਲ ਵੀ ਜੂਝਣਾ ਪੈ ਰਿਹਾ ਹੈ। ਇਨ੍ਹਾਂ ਦੀ ਗੈਰ-ਮੌਜੂਦਗੀ ਵਿਚ ਦੱਖਣੀ ਅਫਰੀਕਾ ਵਿਰੁੱਧ ਹਾਲ ਹੀ ਵਿਚ ਵਨ ਡੇ ਕੌਮਾਂਤਰੀ ਸੀਰੀਜ਼ ਦੌਰਾਨ ਸਰਵਸ੍ਰੇਸ਼ਠ ਖਿਡਾਰੀ ਰਹੇ ਚਰਿਬ ਅਸਾਂਲੰਕਾ, ਅਵਿਸ਼ਕਾ ਫਰਨਾਂਡੋ, ਕਾਮਿੰਦੂ ਮੇਂਡਿਸ ਤੇ ਤੇਜ਼ ਗੇਂਦਬਾਜ਼ ਚਮਿਕਾ ਕਰੁਣਾਰਤਨੇ ਤੋਂ ਟੀਮ ਨੂੰ ਕਾਫੀ ਉਮੀਦਾਂ ਹੋਣਗੀਆਂ। ਸ਼੍ਰੀਲੰਕਾ ਕੋਲ ਆਰਮ ਸਪਿਨਰ ਵਾਨਿੰਦੂ ਹਸਾਰੰਗਾ ਵੀ ਹੈ, ਜਿਹੜਾ ਚੋਟੀ ਦੇ ਗੇਂਦਬਾਜ਼ ਦੇ ਰੂਪ ਵਿਚ ਖੁਦ ਨੂੰ ਸਾਬਤ ਕਰ ਚੁੱਕਾ ਹੈ।

ਇਹ ਖਬਰ ਪੜ੍ਹੋ-ਸਿਡਨੀ ਸਿਕਸਰਸ ਦੀ ਜਿੱਤ 'ਚ ਚਮਕੀ ਸ਼ੇਫਾਲੀ ਤੇ ਰਾਧਾ


ਸ਼੍ਰੀਲੰਕਾ ਦੇ ਪਹਿਲੇ ਵਿਰੋਧੀ ਨਾਮੀਬੀਆ ਦੀ 18 ਸਾਲ ਬਾਅਦ ਵਿਸ਼ਵ ਕੱਪ ਵਿਚ ਵਾਪਸੀ ਹੋ ਰਹੀ ਹੈ। ਟੀਮ ਨੇ ਪਿਛਲੀ ਵਾਰ 2003 ਵਿਚ ਵਿਸ਼ਵ ਕੱਪ ਵਿਚ ਹਿੱਸਾ ਲਿਆ ਸੀ ਤੇ ਟੀਮ ਦੇ ਮੌਜੂਦਾ ਕਪਤਾਨ ਹੇਰਾਰਡ ਇਰਾਸਮਸ ਉਸ ਸਮੇਂ ਸਿਰਫ 7 ਸਾਲ ਦਾ ਸੀ। ਟੀਮ ਨੇ ਪਿਛਲੇ ਕੁਝ ਸਮੇਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਉਸਦੇ ਸ਼੍ਰੀਲੰਕਾ ਨੂੰ ਟੱਕਰ ਦੇਣ ਦੀ ਉਮੀਦ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

DIsha

Content Editor

Related News