ਸਾਬਕਾ ਚੈਂਪੀਅਨ ਸਿਮੋਨਾ ਹਾਲੇਪ ਜਿੱਤ ਦਰਜ ਕਰ ਆਖਰੀ 8 ''ਚ ਪਹੁੰਚੀ

Tuesday, Jun 04, 2019 - 01:50 PM (IST)

ਸਾਬਕਾ ਚੈਂਪੀਅਨ ਸਿਮੋਨਾ ਹਾਲੇਪ ਜਿੱਤ ਦਰਜ ਕਰ ਆਖਰੀ 8 ''ਚ ਪਹੁੰਚੀ

ਪੈਰਿਸ : ਨੋਵਾਕ ਜੋਕੋਵਿਚ ਫ੍ਰੈਂਚ ਓਪਨ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੇ ਪਹਿਲੇ ਖਿਡਾਰੀ ਬਣ ਗਏ ਜਦਕਿ ਸਾਬਕਾ ਮਹਿਲਾ ਚੈਂਪੀਅਨ ਸਿਮੋਨਾ ਹਾਲੇਪ ਨੇ ਸਿਰਫ 45 ਮਿੰਟਾਂ ਵਿਚ ਜਿੱਤ ਦਰਜ ਕਰ ਕੇ ਆਖਰੀ 8 ਵਿਚ ਜਗ੍ਹਾ ਬਣਾਈ। ਚੋਟੀ ਦਰਜਾ ਪ੍ਰਾਪਤ ਅਤੇ ਦੁਨੀਆ ਦੀ ਨੰਬਰ ਇਕ ਖਿਡਾਰੀ ਜੋਕੋਵਿਚ ਦੇ ਜਾਨ ਲੇਨਾਰਡ ਸਟ੍ਰਫ ਨੂੰ 6-3. 6-2, 6-2 ਨਾਲ ਹਰਾਇਆ। ਹੁਣ ਉਸਦਾ ਸਾਹਮਣਾ 5ਵਾਂ ਦਰਜਾ ਪ੍ਰਾਪਤ ਅਲੈਗਜ਼ੈਂਡਰ ਜਵੇਰੇਵ ਨਾਲ ਹੋਵੇਗਾ। ਜਰਮਨੀ ਦੇ 5ਵਾਂ ਦਰਜਾ ਪ੍ਰਾਪਤ ਜਵੇਰੇਵ ਨੇ ਇਟਲੀ ਦੇ ਫੇਬਿਆਨੋ ਫੋਗਨਿਨੀ ਨੂੰ 3-6, 6-2, 7-6 ਨਾਲ ਹਰਾਇਆ। ਜਾਪਾਨ ਦੇ 7ਵਾਂ ਦਰਜਾ ਪ੍ਰਾਪਤ ਕੇਈ ਨਿਸ਼ੀਕੋਰੀ ਨੇ ਫ੍ਰਾਂਸ ਦੇ ਬੇਨੋਇਤ ਪੇਯਰੇ ਨੂੰ 6-2, 6-7, 6-2, 6-7, 7-5 ਨਾਲ ਹਰਾਇਆ। ਫ੍ਰਾਂਸ ਦੇ ਹੀ 14ਵਾਂ ਦਰਜਾ ਪ੍ਰਾਪਤ ਗਾਏਲ ਮੋਂਫਿਲਸ ਨੂੰ ਆਸਟਰੇਲੀਆ ਦੇ ਚੌਥਾ ਦਰਜਾ ਪ੍ਰਾਪਤ ਡੋਮਿਨਿਕ ਥਿਏਮ ਨੂੰ 6-4, 6-4, 6-2 ਨਾਲ ਹਰਾਇਆ। ਹੁਣ ਉਹ ਰੂਸ ਦੇ ਕਾਰੇਨ ਖਾਚਾਨੋਵ ਨਾਲ ਖੇਡਣਗੇ ਜਿਸ ਨੇ 8ਵਾਂ ਦਰਜਾ ਪ੍ਰਾਪਤ ਜੁਆਨ ਮਾਰਟਿਨ ਡੇਲ ਪੋਤਰੋ ਨੂੰ 7-5, 6-3, 3-6, 6-3 ਨਾਲ ਹਰਾਇਆ। ਹਾਲੇਪ ਨੇ ਪੋਲੈਂਡ ਦੀ ਈਗਾ ਸਵਿਆਤੇਕ ਨੂੰ 6-1, 6-0 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਅਮਾਂਡਾ ਏਨਿਸਿਮੋਵਾ ਨਾਲ ਹੋਵੇਗਾ ਜਿਸ ਨੇ ਸਪੇਨ ਦੀ ਏਲਿਆਨਾ ਬੋਲਸੋਵਾ ਨੂੰ 6-3, 6-0 ਨਾਲ ਹਰਾਇਆ ਹੈ।


Related News