ਸਾਬਕਾ ਚੈਂਪੀਅਨ ਓਸਾਕਾ ਅਮਰੀਕੀ ਓਪਨ ਵਿਚੋਂ ਬਾਹਰ
Tuesday, Sep 03, 2019 - 01:55 AM (IST)

ਨਿਊਯਾਰਕ— ਸਾਬਕਾ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਸੋਮਵਾਰ ਨੂੰ ਇੱਥੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਵਿਰੁੱਧ ਹਾਰ ਦੇ ਨਾਲ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ। ਦੁਨੀਆ ਦੀ ਨੰਬਰ ਇਕ ਖਿਡਾਰਨ ਓਸਾਕਾ ਨੂੰ 13ਵਾਂ ਦਰਜਾ ਪ੍ਰਾਪਤ ਸਵਿਸ ਖਿਡਾਰੀ ਬੇਨਸਿਚ ਵਿਰੁੱਧ ਸਿੱਧੇ ਸੈੱਟਾਂ ਵਿਚ 5-7, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸਾਲ ਬੇਨਸਿਚ ਵਿਰੁੱਧ ਤਿੰਨ ਮੈਚਾਂ ਵਿਚ ਇਹ ਓਸਾਕਾ ਦੀ ਤੀਜੀ ਹਾਰ ਹੈ। ਕੁਆਰਟਰ ਫਾਈਨਲ ’ਚ ਬੇਨਸਿਚ ਦਾ ਸਾਹਣਾ ਡੋਨਾ ਵੇਕਿਚ ਤੇ ਜੂਲੀਆ ਜਾਰਜਸ ਦੇ ਵਿਚ ਹੋਣ ਵਾਲੇ ਪ੍ਰੀ ਕੁਆਰਟਰ ਫਾਈਨਲ ਦੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।