ਪੰਜਾਬ ਕਿੰਗਜ਼ ਤੇ ਆਰਸੀਬੀ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਪਹੁੰਚੇ ਬ੍ਰਿਟੇਨ ਦੇ ਸਾਬਕਾ PM ਰਿਸ਼ੀ ਸੋਨਕ
Tuesday, Jun 03, 2025 - 08:53 PM (IST)

ਵੈੱਬ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਫਾਈਨਲ ਮੈਚ ਮੰਗਲਵਾਰ 3 ਜੂਨ, 2025 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਪੰਜਾਬ ਤੇ ਆਰਸੀਬੀ ਵਿਚਾਲੇ ਖੇਡੇ ਜਾ ਰਹੇ ਇਸ ਮੈਚ ਨੂੰ ਦੇਖਣ ਕਈ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਹਨ ਤੇ ਉਨ੍ਹਾਂ ਵਿਚੋਂ ਇਕ ਹਨ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੋਨਕ।
ਦੱਸ ਦਈਏ ਕਿ ਰਿਸ਼ੀ ਸੋਨਕ ਖਾਸ ਤੌਰ ਉੱਤੇ ਪੰਜਾਬ ਤੇ ਬੈਂਗਲੋਰ ਵਿਚਾਲੇ ਖੇਡੇ ਜਾ ਰਹੇ ਮੈਚ ਨੂੰ ਦੇਖਣ ਪਹੁੰਚੇ ਹਨ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੀ ਪਤਨੀ ਅਕਸ਼ਿਤਾ ਮੂਰਤੀ ਵੀ ਮੌਜੂਦ ਹਨ।
ਇਸ ਦੌਰਾਨ ਉਨ੍ਹਾਂ ਨੂੰ ਮੈਚ ਦਾ ਮਜ਼ਾ ਲੈਂਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਿਸ਼ੀ ਇਸ ਦੌਰਾਨ ਆਰਸੀਬੀ ਨੂੰ ਚੀਅਰ ਕਰ ਰਹੇ ਹਨ।
ਦੱਸ ਦਈਏ ਕਿ ਪੰਜਾਬ ਤੇ ਬੈਂਗਲੋਰ ਦਾ ਇਹ ਮੁਕਾਬਲਾ ਬਹੁਤ ਖਾਸ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਦੋਵਾਂ ਟੀਮਾਂ ਨੇ ਅਜੇ ਤਕ ਕੋਈ ਆਈਪੀਐੱਲ ਨਹੀਂ ਜਿੱਤਿਆ ਹੈ। ਦੋਵਾਂ ਵਿਚੋਂ ਜਿਹੜੀ ਵੀ ਟੀਮ ਜਿੱਤੇਗੀ ਉਸ ਦੇ ਹਿੱਸੇ 18 ਸਾਲ ਬਾਅਦ ਆਈਪੀਐੱਲ ਦੀ ਟਰਾਫੀ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e