ਬ੍ਰਾਜ਼ੀਲ ਦਾ ਸਾਬਕਾ ਫੁੱਟਬਾਲਰ ਆਪਣੀ ਐਕਸ ਵਾਈਫ ਦੀ ਭਤੀਜੀ ਨੂੰ ਕਰ ਰਿਹੈ ਡੇਟ

Monday, Dec 30, 2019 - 02:30 AM (IST)

ਬ੍ਰਾਜ਼ੀਲ ਦਾ ਸਾਬਕਾ ਫੁੱਟਬਾਲਰ ਆਪਣੀ ਐਕਸ ਵਾਈਫ ਦੀ ਭਤੀਜੀ ਨੂੰ ਕਰ ਰਿਹੈ ਡੇਟ

ਨਵੀਂ ਦਿੱਲੀ - ਬ੍ਰਾਜ਼ੀਲ ਦਾ ਸਾਬਕਾ ਕੌਮਾਂਤਰੀ ਫੁੱਟਬਾਲ ਖਿਡਾਰੀ ਗਿਵੇਨਡੇਅਰ ਵਿਏਰਾ ਆਪਣੀ ਪਤਨੀ ਇਰਾਨ ਐਂਜੇਲੋ ਨੂੰ ਤਲਾਕ ਦੇਣ ਦੇ 5 ਮਹੀਨਿਆਂ ਬਾਅਦ ਹੀ ਉਸ ਦੀ ਭਤੀਜੀ ਕੈਮਿਲਾ ਨਾਲ ਡੇਟ ਕਰਨ 'ਤੇ ਚਰਚਾ ਵਿਚ ਬਣਿਆ ਹੋਇਆ ਹੈ।  ਗਿਵੇਨਡੇਅਰ ਵਿਏਰਾ, ਜਿਹੜਾ ਕਿ ਹੁਣ ਹਲਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦਾ ਐਂਜੇਲੋ ਦੇ ਨਾਲ 12 ਸਾਲ ਤੋਂ ਰਿਲੇਸ਼ਨ ਸੀ ਤੇ ਉਸ ਦੇ 3 ਬੱਚੇ ਵੀ ਸਨ। ਹੁਣ ਚੀਨ ਵਿਚ ਸ਼ੰਘਾਈ ਸੁਪਰ ਲੀਗ ਵਿਚ ਐੱਸ. ਆਈ. ਪੀ. ਜੀ. ਦੇ ਲਈ ਫੁੱਟਬਾਲ ਖੇਡ ਰਹੇ ਹਲਕ ਨੇ ਕੈਮਿਲਾ ਨਾਲ ਆਪਣੇ ਸਬੰਧਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਪਿਛਲੀ ਅਕਤੂਬਰ ਤੋਂ ਉਸ ਨੂੰ ਡੇਟ ਕਰ ਰਿਹਾ ਹੈ। ਉਸ ਨੇ ਪਿਛਲੇ ਹਫਤੇ ਹੀ ਕੈਮਿਲਾ ਦੇ ਮਾਤਾ-ਪਿਤਾ ਅਤੇ ਭਰਾ ਨੂੰ ਮਿਲ ਕੇ ਸਾਰੀ ਸੱਚਾਈ ਦੱਸ ਦਿੱਤੀ ਹੈ।
ਐਕਸ ਵਾਈਫ ਐਂਜੇਲੋ ਹਲਕ ਦੇ ਇਸ ਵਤੀਰੇ ਤੋਂ ਕਾਫੀ ਨਿਰਾਸ਼ ਨਜ਼ਰ ਆਈ। ਉਸ ਨੇ ਕਿਹਾ ਕਿ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਹਲਕ ਨੇ 12 ਸਾਲ ਤੋਂ ਵੱਧ ਦੇ ਵਿਆਹ ਸੰਬੰਧ ਨੂੰ ਉਸ ਦੀ ਹੀ ਭਤੀਜੀ ਲਈ ਖਤਮ ਕਰ ਦਿੱਤਾ। 33 ਸਾਲਾ ਹਲਕ ਨੇ ਪਿਛਲੇ ਸੈਸ਼ਨ ਵਿਚ ਸ਼ੰਘਾਈ ਐੱਸ. ਆਈ. ਪੀ. ਜੀ. ਲਈ 37 ਮੈਚਾਂ ਵਿਚ 17 ਗੋਲ ਕੀਤੇ ਸਨ।


author

Gurdeep Singh

Content Editor

Related News