ਡਿਪ੍ਰੈੱਸ਼ਨ ਨਾਲ ਲੜਾਈ 'ਤੇ ਖੁੱਲ੍ਹ ਕੇ ਬੋਲੇ ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼, ਕਹੀਂ ਇਹ ਗੱਲ

Tuesday, Oct 27, 2020 - 03:18 PM (IST)

ਡਿਪ੍ਰੈੱਸ਼ਨ ਨਾਲ ਲੜਾਈ 'ਤੇ ਖੁੱਲ੍ਹ ਕੇ ਬੋਲੇ ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼, ਕਹੀਂ ਇਹ ਗੱਲ

ਮੈਲਬਰਨ : ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਡਿਪ੍ਰੈੱਸ਼ਨ ਨਾਲ ਆਪਣੇ ਸੰਘਰਸ਼ 'ਤੇ ਖੁੱਲ੍ਹ ਕੇ ਗੱਲ ਕਰਦੇ ਹੋਏ ਕਿਹਾ ਕਿ ਉਹ 2018 'ਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦੇ ਬਾਵਜੂਦ ਹੁਣ ਵੀ ਆਪਣੀ ਮਾਨਸਿਕ ਸਥਿਤੀ ਨਾਲ ਜੂਝ ਰਹੇ ਹਨ। ਜਾਨਸਨ ਨੇ ਚੈਨਲ 7 ਐੱਸ.ਏ.ਐੱਸ. ਆਸਟ੍ਰੇਲੀਆ ਨੂੰ ਕਿਹਾ ਕਿ ਆਪਣੇ ਪੂਰੇ ਕੈਰੀਅਰ ਦੇ ਦੌਰਾਨ ਮੈਨੂੰ ਇਸ ਨਾਲ (ਡਿਪ੍ਰੈੱਸ਼ਨ) ਲੜਣਾ ਪਿਆ। ਮੈਂ ਹੁਣ ਅਸਲ 'ਚ ਅੱਗੇ ਵਧ ਰਿਹਾ ਹਾਂ ਅਤੇ ਕੁਝ ਚੀਜ਼ਾਂ ਦੇ ਨਾਲ ਖੁਦ ਨੂੰ ਸਰਗਰਮ ਰੱਖਣ, ਆਪਣੇ ਦਿਮਾਗ ਨੂੰ ਰੁੱਝਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। 
ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਮੈਨੂੰ ਇਹ ਜ਼ਿਆਦਾ ਮੁਸ਼ਕਿਲ ਲੱਗਿਆ। ਅਚਾਨਕ ਹੀ ਆਪਣੇ ਕੋਲ ਕਰਨ ਲਈ ਕੁਝ ਖਾਸ ਨਹੀਂ ਹੁੰਦਾ। ਤੁਸੀਂ ਥੋੜਾ ਉਦੇਸ਼ਹੀਨ ਹੋ ਜਾਂਦੇ ਹੋ। ਜਾਨਸਨ ਨੇ ਆਪਣੇ ਕੈਰੀਅਰ 'ਚ 73 ਟੈਸਟ ਮੈਚਾਂ 'ਚ 313 ਵਿਕਟਾਂ ਲਈਆਂ। ਉਨ੍ਹਾਂ ਨੇ 2015 'ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਅਗਲੇ ਤਿੰਨ ਸਾਲਾਂ ਤੱਕ ਇੰਡੀਅਨ ਪ੍ਰੀਮੀਅਰ ਲੀਗ ਅਤੇ ਬਿਗ ਬੈਸ਼ ਲੀਗ 'ਚ ਖੇਡਦੇ ਰਹੇ। 
ਜਾਨਸਨ ਨੇ ਕਿਹਾ ਕਿ ਕਈ ਵਾਰ ਮੇਰਾ ਆਤਮਵਿਸ਼ਵਾਸ ਬਹੁਤ ਘੱਟ ਹੋ ਜਾਂਦਾ ਸੀ। ਮੈਂ ਹੁਣ ਉਸ ਬਦਲਾਅ ਦੇ ਦੌਰ 'ਚ ਹਾਂ ਜਿਥੇ ਮੈਂ ਦੋ ਸਾਲ ਤੋਂ ਕ੍ਰਿਕਟ ਨਹੀਂ ਖੇਡੀ ਹੈ। ਜਾਨਸਨ ਨੂੰ ਪੁੱਛਿਆ ਗਿਆ ਕਿ ਕੀ ਸੰਨਿਆਸ ਦੇ ਬਾਅਦ ਦੀ ਸਥਿਤੀ ਜ਼ਿਆਦਾ ਮੁਸ਼ਕਿਲ ਹੈ, ਉਨ੍ਹਾਂ ਨੇ ਕਿਹਾ ਹਾਂ ਕਈ ਵਾਰ ਮੈਨੂੰ ਅਜਿਹਾ ਲੱਗਿਆ। ਮੈਨੂੰ ਲੱਗਿਆ ਕਿ ਮੈਂ ਤਣਾਅ ਗ੍ਰਸਤ ਹੋ ਗਿਆ ਹਾਂ ਪਰ ਮੇਰਾ ਮੰਨਣਾ ਹੈ ਕਿ ਨੌਜਵਾਨ ਅਵਸਥਾ ਤੋਂ ਹੀ ਡਿਪ੍ਰੈੱਸ਼ਨ ਮੇਰੇ ਨਾਲ ਜੁੜਿਆ ਹੋਇਆ ਹੈ।


author

Aarti dhillon

Content Editor

Related News