ਅਰਜਨਟੀਨਾ ਦੇ ਸਾਬਕਾ ਕਪਤਾਨ ਮਾਰਾਡੋਨਾ ਦੇ ਗੋਡੇ ਦਾ ਸਫਲ ਆਪਰੇਸ਼ਨ
Thursday, Jul 25, 2019 - 01:46 PM (IST)

ਬਿਊਨਸ ਆਇਰਸ : ਅਰਜਨਟੀਨਾ ਦੀ ਵਰਲਡ ਕੱਪ ਜੇਤੂ ਟੀਮ ਦੇ ਸਾਬਕਾ ਕਪਤਾਨ ਡਿਏਗੋ ਮਾਰਾਡੋਨਾ ਦੇ ਗੋਡੇ ਦਾ ਸਫਲ ਆਪਰੇਸ਼ਨ ਹੋ ਗਿਆ ਹੈ। ਅਰਜਨਟੀਨਾ ਦੇ ਸਾਬਕਾ ਕੋਚ ਮਾਰਾਡੋਨਾ ਨੇ ਮੈਕਸਿਕੋ ਦੀ ਦੂਜੇ ਦਰਜੇ ਦੀ ਟੀਮ ਡੋਰਾਡੋਸ ਦਾ ਕੋਚ ਅਹੁਦਾ ਪਿਛਲੇ ਮਹੀਨੇ ਸਿਹਤ ਕਾਰਨਾ ਕਰ ਕੇ ਛੱਡ ਦਿੱਤਾ ਸੀ। ਉਸਦੇ ਵਕੀਲ ਮਾਟਿਆਸ ਮੋਰਲਾ ਨੇ ਦੱਸਿਆ ਕਿ ਉਸਦੇ ਗੋਡੇ ਅਤੇ ਮੋਢੇ ਦਾ ਬੁੱਧਵਾਰ ਨੂੰ ਆਪਰੇਸ਼ਨ ਕਰਾਇਆ ਗਿਆ। ਇਸ ਤੋਂ ਪਹਿਲਾਂ 2017 ਵਿਚ ਦੁਬਈ ਵਿਖੇ ਉਸਦੇ ਖੱਬੇ ਮੋਢੇ ਦਾ ਆਪਰੇਸ਼ਨ ਹੋਇਆ ਸੀ।