ਕ੍ਰਿਕਟ 'ਚ ਵਾਪਸੀ ਕਰ ਸਕਦੇ ਹਨ ਸਾਬਕਾ ਧਮਾਕੇਦਾਰ ਆਲਰਾਊਂਡਰ ਯੁਵਰਾਜ ਸਿੰਘ

09/09/2020 9:20:08 PM

ਨਵੀਂ ਦਿੱਲੀ- ਭਾਰਤ ਨੂੰ 2011 ਵਿਸ਼ਵ ਕੱਪ ਜਿੱਤਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਨੇ ਪਿਛਲੇ ਸਾਲ ਵਿਸ਼ਵ ਕੱਪ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਹੁਣ ਇਹ ਧਮਾਕੇਦਾਰ ਆਲਰਾਊਂਡਰ ਫਿਰ ਤੋਂ ਕ੍ਰਿਕਟ 'ਚ ਵਾਪਸੀ ਦੀ ਤਿਆਰੀ 'ਚ ਹੈ। ਯੁਵਰਾਜ ਨੇ ਪੰਜਾਬ ਦੀ ਟੀਮ ਦੇ ਲਈ ਵਾਪਸੀ ਕਰਨ ਦੇ ਸੰਕੇਤ ਦੇ ਦਿੱਤੇ ਹਨ।

PunjabKesari
ਯੁਵਰਾਜ ਨੇ ਹਾਲ ਹੀ 'ਚ ਇਕ ਕ੍ਰਿਕਟ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਇਨ੍ਹਾਂ ਨੌਜਵਾਨਾਂ ਦੇ ਨਾਲ ਸਮਾਂ ਬਿਤਾਉਣ 'ਚ ਮਜ਼ਾ ਆਇਆ ਅਤੇ ਖੇਡ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ 'ਚ ਉਨ੍ਹਾਂ ਨਾਲ ਗੱਲ ਕਰਨ 'ਤੇ ਅਹਿਸਾਸ ਹੋਇਆ ਕਿ ਉਹ ਵੱਖ-ਵੱਖ ਚੀਜ਼ਾਂ ਨੂੰ ਲੈਣ 'ਚ ਸਮਰੱਥ ਸਨ, ਜੋ ਮੈਂ ਦੱਸ ਰਿਹਾ ਸੀ। ਇਸ 38 ਸਾਲਾ ਸਾਬਕਾ ਖਿਡਾਰੀ ਨੇ ਕਿਹਾ ਕਿ ਮੈਨੂੰ ਉਨ੍ਹਾਂ ਨੂੰ ਕੁਝ ਹੋਰ ਚੀਜ਼ਾਂ ਦੇ ਬਾਰੇ 'ਚ ਦੱਸਣ ਦੇ ਲਈ ਨੈੱਟ 'ਚ ਖੇਡਣਾ ਪਿਆ ਤੇ ਮੈਨੂੰ ਇਸ ਗੱਲ 'ਤੇ ਹੈਰਾਨੀ ਹੋਈ ਕਿ ਮੈਂ ਗੇਂਦ ਨੂੰ ਕਿੰਨੇ ਵਧੀਆ ਤਰੀਕੇ ਨਾਲ ਮਾਰ ਰਿਹਾ ਸੀ, ਭਾਵੇ ਹੀ ਮੈਂ ਅਸਲ 'ਚ ਲੰਮੇ ਸਮੇਂ ਤੱਕ ਬੱਲੇਬਾਜ਼ੀ ਨਹੀਂ ਕੀਤੀ ਸੀ।

PunjabKesari
ਸਾਬਕਾ ਧਮਾਕੇਦਾਰ ਆਲਰਾਊਂਡਰ ਨੇ ਕਿਹਾ ਕਿ ਸ਼ੁਰੂ 'ਚ ਮੈਨੂੰ ਯਕੀਨ ਨਹੀਂ ਸੀ ਕਿ ਮੈਂ ਇਹ ਪੇਸ਼ਕਸ਼ ਲੈਣਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਮੈਂ ਘਰੇਲੂ ਕ੍ਰਿਕਟ ਖੇਡਣਾ ਖਤਮ ਕਰ ਚੁੱਕਿਆ ਸੀ, ਹਾਲਾਂਕਿ ਮੈਨੂੰ ਬੀ. ਸੀ. ਸੀ. ਆਈ. ਨਾਲ ਇਕਰਾਰਨਾਮਾ ਮਿਲਣ 'ਤੇ ਮੈਂ ਦੁਨੀਆ ਭਰ 'ਚ ਹੋਰ ਘਰੇਲੂ ਫ੍ਰੈਂਚਾਇਜ਼ੀ ਅਧਾਰਤ ਲੀਗਾਂ 'ਚ ਖੇਡਣਾ ਜਾਰੀ ਰੱਖਣਾ ਚਾਹੁੰਦਾ ਸੀ ਪਰ ਮੈਂ ਸ਼੍ਰੀ ਬਾਲੀ ਦੇ ਬੇਨਤੀ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਿਆ। ਮੈਂ ਇਸ ਬਾਰੇ 'ਚ ਬਹੁਤ ਸੋਚਿਆ, ਲੱਗਭਗ ਤਿੰਨ ਜਾਂ ਚਾਰ ਹਫਤਿਆਂ ਤੱਕ ਤੇ ਇਹ ਲੱਗਭਗ ਅਜਿਹਾ ਸੀ ਜਿਵੇਂ ਮੈਨੂੰ ਆਖਰ 'ਚ ਇਕ ਸੁਚੇਤ ਫੈਸਲਾ ਲੈਣਾ ਹੀ ਨਹੀਂ ਸੀ।

PunjabKesari


Gurdeep Singh

Content Editor

Related News