ਪਾਕਿ ਦੇ ਸਾਬਕਾ ਆਲਰਾਊਂਡਰ ਨੂੰ ਲੱਗਾ ਝਟਕਾ, ਪਿਤਾ ਨੂੰ ਪਿਆ ਦਿਲ ਦਾ ਦੌਰਾ

Wednesday, Sep 25, 2019 - 10:53 PM (IST)

ਪਾਕਿ ਦੇ ਸਾਬਕਾ ਆਲਰਾਊਂਡਰ ਨੂੰ ਲੱਗਾ ਝਟਕਾ, ਪਿਤਾ ਨੂੰ ਪਿਆ ਦਿਲ ਦਾ ਦੌਰਾ

ਲੰਡਨ— ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਤੇ ਗੇਂਦਬਾਜ਼ ਕੋਚ ਰਹਿ ਚੁੱਕੇ ਅਜ਼ਹਰ ਮਹਿਮੂਦ ਨੂੰ ਝਟਕਾ ਲੱਗਾ ਹੈ। ਬੀਤੇ ਦਿਨੀਂ ਉਸਦੇ ਪਿਤਾ ਨੂੰ ਦਿਲ ਦਾ ਦੌਰਾ ਪਿਆ। ਅਜ਼ਹਰ ਨੇ ਖੁਦ ਹੀ ਆਪਣੇ ਟਵਿਟਰ ਅਕਾਊਂਟ 'ਤੇ ਇਸਦੀ ਜਾਣਕਾਰੀ ਆਪਣੇ ਫੈਂਸ ਨੂੰ ਦਿੱਤੀ ਹੈ ਤੇ ਨਾਲ ਹੀ ਫੈਂਸ ਤੋਂ ਦੁਆਂਵਾ ਵੀ ਮੰਗੀਆਂ ਹਨ। ਅਜ਼ਹਰ ਨੇ ਟਵਿਟਰ 'ਤੇ ਲਿਖਿਆ ਹੈ- ਮੇਰੇ ਪਿਤਾ ਨੂੰ ਦਿਲ ਦਾ ਦੌਰਾ ਪਿਆ ਹੈ। ਮੈਂ ਤੁਹਾਡਾ ਸ਼ੁੱਕਰਗੁਜ਼ਾਰ ਹੋਵਾਂਗਾ ਕਿ ਤੁਸੀਂ ਇਕ ਮਿੰਟ ਕੱਢ ਕੇ ਮੇਰੇ ਪਿਤਾ ਲਈ ਦੁਆ ਕਰੋਗੇ। ਅੱਲਾਹ ਨੂੰ ਪ੍ਰਾਰਥਨਾ ਹੈ ਕਿ ਸਾਰੇ ਲੋਕਾਂ ਦੇ ਮਾਤਾ-ਪਿਤਾ ਦੀ ਸਿਹਤ ਵਧੀਆ ਰਹੇ ਤੇ ਉਨ੍ਹਾਂ ਨੂੰ ਦਰਦ ਤੋਂ ਆਰਾਮ ਮਿਲੇ। ਆਮੀਨ।
ਦੇਖੋਂ ਟਵੀਟਸ—

PunjabKesari
ਅਜ਼ਹਰ ਮਹਿਮੂਦ ਦਾ ਰਿਕਾਰਡ—
ਟੈਸਟ— 21 ਮੈਚ, 900 ਦੌੜਾਂ, ਸੈਂਕੜੇ 3, ਅਰਧ ਸੈਂਕੜਾ 1
ਵਨ ਡੇ— 143 ਮੈਚ, 1521 ਦੌੜਾਂ, ਸੈਂਕੜਾ 0, ਅਰਧ ਸੈਂਕੜਾ 3
ਪਹਿਲੀ ਕਲਾਸ— 176 ਮੈਚ, 7703 ਦੌੜਾਂ, ਸੈਂਕੜੇ 9, 42 ਅਰਧ ਸੈਂਕੜੇ
ਲਿਸਟ ਏ— 319 ਮੈਚ, 4555 ਦੌੜਾਂ, ਸੈਂਕੜਾ 2, ਅਰਧ ਸੈਂਕੜੇ 19
ਟੀ-20— 230 ਮੈਚ, 4091 ਦੌੜਾਂ, ਸੈਂਕੜਾ 2, ਅਰਧ ਸੈਂਕੜੇ 18


author

Gurdeep Singh

Content Editor

Related News