ਗੇਂਦਬਾਜ਼ੀ ਕੋਚ ਲਈ ਇਸ ਦਿੱਗਜ ਭਾਰਤੀ ਤੇਜ਼ ਗੇਂਦਬਾਜ਼ ਨੇ ਦਿੱਤੀ ਅਰਜ਼ੀ

Thursday, Aug 01, 2019 - 06:19 PM (IST)

ਗੇਂਦਬਾਜ਼ੀ ਕੋਚ ਲਈ ਇਸ ਦਿੱਗਜ ਭਾਰਤੀ ਤੇਜ਼ ਗੇਂਦਬਾਜ਼ ਨੇ ਦਿੱਤੀ ਅਰਜ਼ੀ

ਸਪੋਰਸਟ ਡੈਸਕ— ਭਾਰਤੀ ਕ੍ਰਿਕਟ ਟੀਮ 'ਚ ਇਨ ਦਿਨੀਂ ਮੁੱਖ ਕੋਚ ਦੇ ਨਾਲ ਹੀ ਸਪੋਰਟਿੰਗ ਸਟਾਫ ਨੂੰ ਲੈ ਕੇ ਤਲਾਸ਼ ਜਾਰੀ ਹੈ। ਬੀ. ਸੀ. ਸੀ. ਆਈ ਨੇ 16 ਜੁਲਾਈ ਤੋਂ ਹੀ ਮੁੱਖ ਕੋਚ ਦੇ ਨਾਲ ਹੀ ਇਸ ਦੇ ਸਪੋਰਟਿੰਗ ਸਟਾਫ ਲਈ ਵੀ ਅਰਜੀਆਂ ਜਾਰੀ ਕੀਤੀਆਂ ਸਨ ਤੇ ਜਿਸ ਦੀ ਆਖਰੀ ਤਰੀਕ 30 ਜੁਲਾਈ ਸੀ। ਇਸ ਦੌਰਾਨ ਟੀਮ ਇੰਡੀਆ ਦੇ ਬਾਲਿੰਗ ਕੋਚ ਲਈ ਸਾਬਕਾ ਤੇਜ਼ ਗੇਂਦਬਾਜ਼ ਵੇਂਕਟੇਸ਼ ਪ੍ਰਸਾਦ ਨੇ ਅਰਜ਼ੀ ਦਿੱਤੀ ਹੈ। ਵੇਂਕਟੇਸ਼ ਪ੍ਰਸਾਦ ਨੇ ਭਾਰਤੀ ਟੀਮ ਲਈ 33 ਟੈਸਟ ਤੇ 161 ਵਨ ਡੇ ਮੈਚ ਖੇਡੇ ਹਨ। ਟੈਸਟ 'ਚ ਉਨ੍ਹਾਂ ਨੇ 96 ਤੇ ਵਨ-ਡੇ 'ਚ 196 ਵਿਕਟਾਂ ਚਟਕਾਈਆਂ ਹਨ। PunjabKesari
ਇਸ ਤੋਂ ਪਹਿਲਾਂ 2007 ਤੋਂ 2009 ਤੱਕ ਵੇਂਕਟੇਸ਼ ਭਾਰਤੀ ਟੀਮ ਦੇ ਬਾਲਿੰਗ ਕੋਚ ਸਨ। ਉਹ ਤਿੰਨ ਸਾਲ ਤੱਕ ਜੂਨੀਅਰ ਰਾਸ਼ਟਰੀ ਟੀਮ ਦੇ ਮੁਖ ਚੋਣਕਰਤਾ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਆਈ. ਪੀ. ਐੱਲ ਦੇ 2018 ਸੀਜ਼ਨ 'ਚ ਵੇਂਕਟੇਸ਼ ਕਿੰਗਜ਼ ਇਲੈਵਨ ਪੰਜਾਬ ਲਈ ਗੇਂਦਬਾਜ਼ੀ ਕੋਚ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਉਹ ਚੇਂਨਈ ਸੁਪਰ ਕਿੰਗਸ ਦੇ ਚਾਰ ਸਾਲ ਤੇ ਰਾਇਲ ਚੈਲੇਂਜਰਜ਼ ਬੈਂਗਲੌਰ ਦੇ ਵੀ ਗੇਂਦਬਾਜ਼ੀ ਕੋਚ ਵੀ ਰਹਿ ਚੁੱਕੇ ਹਨ।


Related News