ਮੈਨੂੰ ਮੁਆਫ਼ ਕਰ ਦਿਓ: ਜਦੋਂ ਪਾਕਿਸਤਾਨੀ ਕ੍ਰਿਕਟਰ ਅਬਦੁਲ ਰਜ਼ਾਕ ਨੇ ਐਸ਼ਵਰਿਆ ਤੋਂ ਮੰਗੀ ਮੁਆਫ਼ੀ
Tuesday, Feb 20, 2024 - 07:41 PM (IST)
ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਅਬਦੁਲ ਰਜ਼ਾਕ ਨੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ 'ਤੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਲਈ ਮੁਆਫੀ ਮੰਗ ਲਈ ਹੈ। ਪਾਕਿਸਤਾਨ ਕ੍ਰਿਕਟ ਟੀਮ ਦੇ ਕ੍ਰਿਕਟ ਵਰਲਡ ਕੱਪ 2023 ਤੋਂ ਬਾਹਰ ਹੋਣ ਤੋਂ ਬਾਅਦ, ਇੱਕ ਟਾਕ ਸ਼ੋਅ ਵਿੱਚ, ਰਜ਼ਾਕ ਨੇ ਐਸ਼ਵਰਿਆ ਨਾਲ ਜੁੜੀ ਇੱਕ ਉਦਾਹਰਣ ਦਿੱਤੀ ਜਿਸ ਦੀ ਸੋਸ਼ਲ ਮੀਡੀਆ 'ਤੇ ਬਹੁਤ ਨਿੰਦਾ ਕੀਤੀ ਗਈ। ਹੋਰ ਤਾਂ ਹੋਰ, ਪਾਕਿਸਤਾਨੀ ਕ੍ਰਿਕਟਰਾਂ ਨੇ ਵੀ ਇਸ ਟਿੱਪਣੀ ਨੂੰ ਅਣਉਚਿਤ ਮੰਨਿਆ ਸੀ। ਅਖ਼ੀਰ ਰਜ਼ਾਕ ਨੇ ਆਪਣੀ ਗ਼ਲਤੀ ਦਾ ਅਹਿਸਾਸ ਹੁੰਦੇ ਹੀ ਮੁਆਫ਼ੀ ਮੰਗ ਲਈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਪਾ ਕੇ ਮੁਆਫੀ ਮੰਗੀ ਹੈ। ਰਜ਼ਾਕ ਨੇ ਲਿਖਿਆ- ਮੈਂ ਬਹੁਤ ਸ਼ਰਮਿੰਦਾ ਹਾਂ ਅਤੇ ਮੈਨੂੰ ਅਹਿਸਾਸ ਹੈ ਕਿ ਮੈਂ ਬਹੁਤ ਮਾੜੇ ਸ਼ਬਦ ਕਹੇ ਸਨ। ਮੈਂ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ, ਕਿਰਪਾ ਕਰਕੇ ਮੈਨੂੰ ਮਾਫ ਕਰੋ।
بابر اعظم @babarazam258
— ZAHID GHAFFAR (@zahidghaffar) November 13, 2023
کی کپتانی کو مخاطب کرتے ہوئے چیمپیئن آل راؤنڈر عبدالرزاق نے کہا کہ جب نیتیں ہی صاف نہیں تو نتیجہ کیسے اچھا آسکتا ہے۔۔عبدالرزاق نے بڑی مثال بھی دی ۔@TheRealPCBMedia pic.twitter.com/YoSx44DQjv
ਅਬਦੁਲ ਰਜ਼ਾਕ ਨੇ ਹਾਲ ਹੀ 'ਚ ਸ਼ਾਹਿਦ ਅਫਰੀਦੀ ਅਤੇ ਉਮਰ ਗੁਲ ਦੀ ਮੌਜੂਦਗੀ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਅਫਰੀਦੀ ਆਪਣੀ ਟਿੱਪਣੀ ਨੂੰ ਰੋਕਣ ਜਾਂ ਨਿੰਦਾ ਕਰਨ ਦੀ ਬਜਾਏ ਹੱਸਦੇ ਅਤੇ ਤਾੜੀਆਂ ਮਾਰਦੇ ਨਜ਼ਰ ਆਏ। ਰਜ਼ਾਕ ਨੇ ਸ਼ੋਅ ਦੌਰਾਨ ਕਿਹਾ ਸੀ ਕਿ ਕਪਤਾਨ ਦੇ ਤੌਰ 'ਤੇ ਯੂਨਿਸ ਖਾਨ ਦੇ ਚੰਗੇ ਇਰਾਦੇ ਸਨ ਅਤੇ ਇਸ ਨੇ ਮੈਨੂੰ ਬਿਹਤਰ ਪ੍ਰਦਰਸ਼ਨ ਕਰਨ ਦਾ ਭਰੋਸਾ ਦਿੱਤਾ। ਇੱਥੇ ਹਰ ਕੋਈ ਪਾਕਿਸਤਾਨ ਦੇ ਇਰਾਦਿਆਂ ਅਤੇ ਟੀਮ ਬਾਰੇ ਸਵਾਲ ਪੁੱਛ ਰਿਹਾ ਹੈ। ਦਰਅਸਲ, ਪਾਕਿਸਤਾਨ ਵਿੱਚ ਖਿਡਾਰੀਆਂ ਨੂੰ ਵਿਕਸਤ ਕਰਨ ਅਤੇ ਉਨ੍ਹਾਂ ਵਿੱਚ ਸੁਧਾਰ ਕਰਨ ਦੀ ਸਾਡੀ ਨੀਅਤ ਚੰਗੀ ਨਹੀਂ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਐਸ਼ਵਰਿਆ ਰਾਏ ਨਾਲ ਵਿਆਹ ਕਰਨ ਨਾਲ ਇੱਕ ਚੰਗੇ ਅਤੇ ਨੇਕ ਬੱਚੇ ਨੂੰ ਜਨਮ ਮਿਲੇਗਾ ਤਾਂ ਇਹ ਗਲਤ ਹੋਵੇਗਾ, ਅਜਿਹਾ ਕਦੇ ਨਹੀਂ ਹੋਵੇਗਾ।
ਰਜ਼ਾਕ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸਖ਼ਤ ਨਿੰਦਾ ਹੋਈ ਸੀ। ਕ੍ਰਿਕਟ ਪ੍ਰਸ਼ੰਸਕਾਂ ਨੇ ਤਾਂ ਉਨ੍ਹਾਂ ਦੇ ਮਾਨਸਿਕ ਪੱਧਰ ਨੂੰ ਵੀ ਕਮਜ਼ੋਰ ਦੱਸਿਆ ਹੈ। ਇੱਥੋਂ ਤੱਕ ਕਿ ਸ਼ੋਅ ਵਿੱਚ ਉਨ੍ਹਾਂ ਦੇ ਨਾਲ ਬੈਠੇ ਉਮਰ ਗੇਲ ਨੇ ਵੀ ਇਸ ਦੀ ਨਿੰਦਾ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਲਿਖਿਆ - ਪਿਆਰੇ ਭਰਾ, @SAfridiOfficial ਭਰਾ ਅਤੇ ਮੈਂ ਅਬਦੁਲ ਰਜ਼ਾਕ ਦੀ ਗੱਲ ਦਾ ਸਮਰਥਨ ਕਰਨ ਲਈ ਤਾੜੀ ਨਹੀਂ ਵਜਾਈ। ਇਹ ਵਿਅੰਗ ਸੀ। ਇਹ ਨੈਤਿਕ ਤੌਰ 'ਤੇ ਗਲਤ ਸੀ। ਉਮਰ ਗੁਲ ਨੇ ਲਿਖਿਆ- ਹਰ ਕਿਸੇ ਦਾ ਨਜ਼ਰੀਆ ਵੱਖਰਾ ਹੁੰਦਾ ਹੈ ਅਤੇ ਅਜਿਹੇ ਲੋਕਾਂ ਦੇ ਨਾਂ ਲੈਣਾ ਹਮੇਸ਼ਾ ਗਲਤ ਹੁੰਦਾ ਹੈ ਜੋ ਗੱਲਬਾਤ ਦਾ ਹਿੱਸਾ ਵੀ ਨਹੀਂ ਹਨ।