ਜੋਕੋਵਿਚ-ਨਡਾਲ ਵਿਚਾਲੇ ਨੰਬਰ ਵਨ ਲਈ ਜ਼ਬਰਦਸਤ ਦੌੜ

10/30/2019 1:49:22 AM

ਨਵੀਂ ਦਿੱਲੀ— ਸਾਲ 2019 ਦੀ ਸਮਾਪਤੀ ਨੰਬਰ ਇਕ ਖਿਡਾਰੀ ਦੇ ਰੂਪ ਵਿਚ ਕਰਨ ਲਈ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਸਪੇਨ ਦੇ ਰਾਫੇਲ ਨਡਾਲ ਵਿਚਾਲੇ ਜ਼ਬਰਦਸਤ ਦੌੜ ਲੱਗੀ ਹੋਈ ਹੈ। ਵਿਸ਼ਵ ਰੈਂਕਿੰਗ ਵਿਚ 275ਵੇਂ ਹਫਤੇ ਨੰਬਰ ਇਕ ਸਥਾਨ 'ਤੇ ਮੌਜੂਦ ਜੋਕੋਵਿਚ ਦੇ 9545 ਅੰਕ ਹਨ, ਜਦਕਿ ਦੂਜੇ ਸਥਾਨ 'ਤੇ ਮੌਜੂਦ ਨਡਾਲ ਦੇ 9225 ਅੰਕ ਹਨ। ਦੋਵਾਂ ਵਿਚਾਲੇ ਸਿਰਫ 320 ਅੰਕਾਂ ਦਾ ਫਰਕ ਹੈ। ਪੈਰਿਸ ਵਿਚ ਸਾਲ ਦੇ ਆਖਰੀ ਮਾਸਟਰਸ 1000 ਟੂਰਨਾਮੈਂਟ ਨਾਲ ਸਾਲ ਦੀ ਆਖਰੀ ਰੈਂਕਿੰਗ ਵਿਚ ਬਦਲਾਅ ਆ ਜਾਵੇਗਾ।
ਪੈਰਿਸ ਮਾਸਟਰਸ ਵਿਚ ਜੋਕੋਵਿਚ ਤੇ ਨਡਾਲ ਦੋਵੇਂ ਉਤਰ ਰਹੇ ਹਨ, ਜਦਕਿ ਬਾਸੇਲ ਵਿਚ ਆਪਣਾ ਦਸਵਾਂ ਖਿਤਾਬ ਜਿੱਤਣ ਵਾਲੇ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਪੈਰਿਸ ਮਾਸਟਰਸ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ।


Gurdeep Singh

Content Editor

Related News