ਕਰੀਅਰ 'ਚ ਪਹਿਲੀ ਵਾਰ ਗਾਂਗੁਲੀ ਲੈਣਗੇ 30 ਮਈ ਨੂੰ ਇਹ ਕਲਾਸ

05/28/2020 7:37:39 PM

ਨਵੀਂ ਦਿੱਲੀ— ਸਾਬਕਾ ਕਪਤਾਨ ਸੌਰਵ ਗਾਂਗੁਲੀ, ਰੂਪ ਇਕ, ਕੰਮ ਅਨੇਕ, ਮਤਲਬ ਕਮੇਂਟਟਰ, ਮੋਟੀਵੇਸ਼ਨਲ ਸਪੀਕਰ, ਪ੍ਰੋਗਰਾਮ ਹੋਸਟ, ਕ੍ਰਿਕਟ ਕੋਚ, ਬੀ. ਸੀ. ਸੀ. ਆਈ. ਪ੍ਰਧਾਨ, ਇਕ ਵਾਰ ਤਾਂ ਅਜਿਹਾ ਲੱਗਦਾ ਹੈ ਕਿ ਸ਼ਾਇਦ ਹੀ ਕੋਈ ਕੰਮ ਬਚਿਆ ਹੋਵੇ। ਜਿਸ ਨੂੰ ਸੌਰਵ ਗਾਂਗੁਲੀ ਨਹੀਂ ਕਰ ਸਕਦੇ। ਹੁਣ ਸੌਰਵ ਗਾਂਗੁਲੀ ਇਕ ਹੋਰ ਨਵੇਂ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਹਾਲਾਂਕਿ ਮੈਦਾਨ 'ਤੇ ਤਾਂ ਸੌਰਵ ਇਸ ਨੂੰ ਪਹਿਲਾਂ ਹੀ ਅੰਜ਼ਾਮ ਦੇ ਚੁੱਕੇ ਹਨ ਪਰ ਇਸ ਬਾਰ ਇਸਦਾ ਸਵਰੂਪ ਅਲੱਗ ਹੋਵੇਗਾ। ਦੱਸ ਦੇਈਏ ਕਿ ਸੌਰਵ ਗਾਂਗੁਲੀ ਪਹਿਲੀ ਵਾਰ ਲਾਈਵ ਕਲਾਸ ਲੈਣ ਜਾ ਰਹੇ ਹਨ ਤੇ ਅਨ ਅਕਾਦਮੀ 'ਤੇ 30 ਮਈ ਨੂੰ ਆਯੋਜਿਤ ਹੋਣ ਵਾਲੀ ਇਸ ਲਾਈਵ ਕਲਾਸ 'ਚ ਗਾਂਗੁਲੀ ਠੀਕ 4 ਵਜੇ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਹਾਜ਼ਰ ਹੋਣਗੇ। ਇਸ ਕਲਾਸ ਦਾ ਪੂਰਾ ਵੇਰਵਾ ਬੀ. ਸੀ. ਸੀ. ਆਈ. ਪ੍ਰਧਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਦਿੱਤਾ ਹੈ।

 
 
 
 
 
 
 
 
 
 
 
 
 
 

Looking forward to my first Live Class on Unacademy! Be it a cover drive or a square cut, the best shot at success is played when you put all your heart and mind into it! Join me at 4 PM, 30th May, as I share the never heard before parts of my journey ! https://unacademy.onelink.me/M2BR/6296f2fc @unacademy #legendsonunacademy

A post shared by SOURAV GANGULY (@souravganguly) on May 28, 2020 at 2:47am PDT


ਸੌਰਵ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਇਸ ਕਲਾਸ ਦਾ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹਨ। ਭਾਵੇਂ ਕਵਰ ਡਰਾਈਵ ਹੋਵੇ ਜਾਂ ਫਿਰ ਸਕਵੇਅਰ ਕੱਟ, ਸਫਲਤਾ ਦੇ ਰਸਤੇ 'ਚ ਸਰਵਸ੍ਰੇਸ਼ਠ ਸ਼ਾਟ ਉਦੋਂ ਖੇਡਿਆ ਜਾਂਦਾ ਹੈ, ਜਦੋਂ ਤੁਸੀਂ ਇਸ 'ਚ ਆਪਣਾ ਦਿਲ ਤੇ ਦਿਮਾਗ ਲਗਾਉਂਦੇ ਹੋ। ਸੌਰਵ ਨੇ ਦੱਸਿਆ ਕਿ ਇਸ ਕਲਾਸ ਵਿੱਚ ਆਪਣੇ ਅਜਿਹੇ ਤਜ਼ਰਬੇ ਸਾਂਝੇ ਕਰਨਗੇ ਜੋ ਉਹ ਕਦੀ ਪਹਿਲਾਂ ਸਾਹਮਣੇ ਨਹੀਂ ਲੈ ਕੇ ਆਏ ਹਨ।


Gurdeep Singh

Content Editor

Related News