ਫੁੱਟਬਾਲਰ ਮੇਸੀ ਦਾ ਹੈ ਅੱਜ ਜਨਮ ਦਿਨ, ਜਾਣੋਂ ਇਸ ਦਾ ''ਸਚਿਨ ਨਾਲ ਕੁਨੈਕਸ਼ਨ''

06/24/2017 4:12:38 PM

ਨਵੀਂ ਦਿੱਲੀ— ਫੁੱਟਬਾਲ ਟੀਮ ਦੇ ਮੌਜੂਦਾ ਸਟਾਰ ਲਿਓਨੇਲ ਮੇਸੀ ਅੱਜ 30 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 24 ਜੂਨ 1987 ਨੂੰ ਰੋਸਾਰਿਓ (ਅਰਜਨਟੀਨਾ) 'ਚ ਹੋਇਆ ਸੀ। ਇਸ ਦਿੱਗਜ ਫੁੱਟਬਾਲਰ ਦਾ ਕ੍ਰਿਕਟ ਨਾਲ ਵੀ ਸੰਬੰਧ ਹੈ, ਉਹ ਵੀ ਸਚਿਨ ਤੇਂਦੁਲਕਰ ਨਾਲ। ਮਾਸਟਰ ਬਲਾਸਟਰ ਸਚਿਨ ਵੀ 24 ਤਾਰੀਕ (24 ਅਪ੍ਰੈਲ 1973) ਨੂੰ ਜਨਮੇਂ ਸੀ। ਦੋਵਾਂ ਦਿੱਗਜਾਂ ਨੇ ਇਕ ਹੀ ਜਰਸੀ ਦਾ ਇਸਤੇਮਾਲ ਕੀਤਾ, ਜਿਸ 'ਤੇ ਇਕ ਹੀ ਨੰਬਰ-10 ਲਿਖਿਆ ਹੋਇਆ ਮਿਲਾ।
ਲਿਓਨੇਲ ਮੇਸੀ 6 ਦਿਨ ਬਾਅਦ ਹੀ 30 ਜੂਨ ਨੂੰ ਬਚਪਨ ਦੀ ਪ੍ਰੇਮਿਕਾ ਅੰਤੋਨੇਲਾ ਰੋਕੁਜੋ ਨਾਲ ਵਿਆਹ ਕਰੇ ਜਾ ਰਹੇ ਹਨ। ਫੁੱਟਬਾਲ ਦੇ ਇਸ ਸੁਪਰਸਟਾਰ ਦੇ ਵਿਆਹ ਲਈ ਉਨ੍ਹਾਂ ਦਾ ਇਲਾਕਾ ਤਿਆਰੀਆਂ 'ਚ ਲੱਗਾ ਹੋਇਆ ਹੈ। ਇਹ ਉਹ ਹੀ ਜਗ੍ਹਾ ਹੈ, ਜਿੱਥੇ ਮੇਸੀ ਦਾ ਖੇਡ ਕੇ ਵੱਡੇ ਹੋਏ ਅਤੇ ਫੁੱਟਬਾਲ ਕਲੱਬ ਨਿਊਬੇਲਸ ਓਲਡ ਬੁਆਏਜ਼ ਵਲੋਂ ਵੀ ਖੇਡੇ। ਦਰਅਸਲ ਮੇਸੀ ਵਿਆਹ ਤੋਂ ਪਹਿਲਾ ਹੀ 2 ਬੇਟਿਆਂ ਦਾ ਪਿਤਾ ਬਣ ਚੁੱਕਿਆ ਹੈ। ਉਸ ਦਾ ਬੇਟਾ ਥਿਆਗੋ 4 ਸਾਲ ਅਤੇ  ਮਾਟਿਓ 21 ਮਹੀਨੇ ਦਾ ਹੈ। 
25 ਸਾਲ ਪਹਿਲਾ ਡਿਏਗੋ ਮੈਰਾਡੋਨਾ ਨੇ ਜਦੋਂ 10 ਨੰਬਰ ਦੀ ਜਰਸੀ ਦੇ ਨਾਲ ਫੀਫਾ ਵਿਸ਼ਵ ਕੱਪ ਚੁੱਕਿਆ ਸੀ ਤਾਂ ਮੇਸੀ ਦਾ ਜਨਮ ਵੀ ਨਹੀਂ ਹੋਇਆ ਸੀ ਪਰ ਸ਼ਾਇਦ 10 ਨੰਬਰ ਦੀ ਉਹ ਜਰਸੀ ਉਦੋਂ ਤੋਂ ਮੇਸੀ ਜਿਹੇ ਹੀ ਕਿਸੇ ਖਿਡਾਰੀ ਦਾ ਇੰਤਜ਼ਾਰ ਕਰ ਰਹੀ ਸੀ। ਪੇਲੇ ਅਤੇ ਮੈਰਾਡੋਨਾ ਤੋਂ ਬਾਅਦ ਜੇਕਰ 10 ਨੰਬਰ ਦੀ ਜਰਸੀ ਦਾ ਕੋਈ ਸਹੀ ਹੱਕਦਾਰ ਦਿੱਸਦਾ ਹੈ ਤਾਂ ਉਹ ਮੈਸੀ ਹੀ ਹੈ।

 


Related News