ਸਾਹਮਣੇ ਆਈ ਰੋਨਾਲਡੋ ਨੂੰ ਫ੍ਰੀ ਬਰਗਰ ਦੇਣ ਵਾਲੀ ਮਹਿਲਾ ਕਰਮਚਾਰੀ, ਫੁੱਟਬਾਲਰ ਨੇ ਕੀਤੀ ਸੀ ਅਪੀਲ

09/21/2019 3:18:55 AM

ਨਵੀਂ ਦਿੱਲੀ - ਯੁਵੈਂਟਸ ਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਬੀਤੇ ਦਿਨੀਂ ਇਕ ਇੰਟਰਵਿਊ ਵਿਚ ਆਪਣੇ ਬਚਪਨ ਨਾਲ ਜੁੜੀਆਂ ਕਈ ਗੱਲਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਸਨ। ਰੋਨਾਲਡੋ ਨੇ ਕਿਹਾ ਸੀ ਕਿ ਗਰੀਬੀ ਦੇ ਦੌਰ ਵਿਚ ਅਜਿਹਾ ਸਮਾਂ ਵੀ ਆਇਆ, ਜਦੋਂ ਉਹ ਬਰਗਰ ਖਾਣ ਲਈ ਭੀਖ ਮੰਗਦਾ ਸੀ। ਰੋਨਾਲਡੋ ਨੇ ਕਿਹਾ, ''ਭੁੱਖ ਲੱਗਣ 'ਤੇ ਉਹ ਮੈਕਡੋਨਾਲਡ ਰੈਸਟੋਰੈਂਟ ਦੇ ਪਿਛਲੇ ਦਰਵਾਜ਼ੇ 'ਤੇ ਜਾਂਦਾ ਸੀ ਤੇ ਉਥੇ ਬਚੇ ਹੋਏ ਬਰਗਰ ਦੇਣ ਦੀ ਬੇਨਤੀ ਕਰਦਾ ਸੀ। ਰੈਸਟੋਰੈਂਟ 'ਚ ਕੰਮ ਕਰਦੀਆਂ 3 ਮਹਿਲਾਵਾਂ ਉਸ ਦੀ ਮਦਦ ਕਰਦੀਆਂ ਸਨ। ਇਨ੍ਹਾਂ 'ਚੋਂ ਇਕ ਮਹਿਲਾ ਦਾ ਨਾਂ ਏਡੇਨਾ ਸੀ।''

PunjabKesari
ਰੋਨਾਲਡੋ ਨੇ ਇੰਟਰਵਿਊ ਦੌਰਾਨ ਉਕਤ ਮਹਿਲਾਵਾਂ ਨੂੰ ਲੱਭਣ ਦੀ ਅਪੀਲ ਕੀਤੀ ਸੀ। ਹੁਣ ਬ੍ਰਿਟਿਸ਼ ਮੀਡੀਆ ਵਲੋਂ ਉਨ੍ਹਾਂ 'ਚੋਂ ਇਕ ਮਹਿਲਾ ਨੂੰ ਲੱਭ ਲਿਆ ਗਿਆ ਹੈ।

PunjabKesari
ਬ੍ਰਿਟਿਸ਼ ਪੱਤਰਕਾਰ ਪੀਅਰਸ ਮੋਰਗਨ ਨੇ ਟਵੀਟ ਕੀਤਾ ਹੈ ਕਿ ਸ਼ਾਇਦ ਅਸੀਂ ਐਡੇਨਾ ਨੂੰ ਲੱਭ ਲਿਆ ਹੈ। ਪੁਰਤਗਾਲੀ ਰੇਡੀਓ ਨੇ ਵੀ ਬਾਕੀ ਬਚੀਆਂ ਦੋਵਾਂ 'ਚੋਂ ਇਕ ਮਹਿਲਾ ਨੂੰ ਲੱਭ ਲਿਆ ਹੈ। ਪਾਓਲਾ ਲੇਕਾ ਨਾਂ ਦੀ ਇਹ ਮਹਿਲਾ ਖੁਦ ਹੀ ਸਾਹਮਣੇ ਆਈ ਤੇ ਖੁਦ ਨੂੰ ਮੈਕਡੋਨਾਲਡ ਦੀ ਸਾਬਕਾ ਕਰਮਚਾਰੀ ਦੱਸਿਆ ਅਤੇ ਉਸ ਨੇ ਰੋਨਾਲਡੋ ਦੀ ਕਹਾਣੀ ਦੀ ਪੁਸ਼ਟੀ ਕੀਤੀ।

PunjabKesari
ਪਾਓਲਾ ਨੇ ਕਿਹਾ ਕਿ ਕੰਮ ਦੌਰਾਨ ਉਦੋਂ ਐਡੇਨਾ ਉਨ੍ਹਾਂ ਦੀ ਸੀਨੀਅਰ ਸੀ, ਹਾਲਾਂਕਿ ਹੁਣ ਐਡੇਨਾ ਉਸ ਦੇ ਸੰਪਰਕ 'ਚ ਨਹੀਂ ਹੈ। ਪਾਓਲਾ ਨੇ ਕਿਹਾ ਕਿ ਉਸ ਦੌਰਾਨ ਰੋਨਾਲਡੋ ਤੇ ਉਸ ਦੇ ਦੋਸਤ ਆਉਂਦੇ ਸਨ। ਜਦੋਂ ਸਾਡੇ ਕੋਲ ਬਰਗਰ ਬਚ ਜਾਂਦੇ ਸਨ ਤਾਂ ਮੈਨੇਜਰ ਦੀ ਮਨਜ਼ੂਰੀ ਨਾਲ ਅਸੀਂ ਉਹ ਬਰਗਰ ਉਨ੍ਹਾਂ ਲੋਕਾਂ ਨੂੰ ਦੇ ਦਿੰਦੇ ਸੀ। ਰੋਨਾਲਡੋ ਉਨ੍ਹਾਂ ਸਾਰੇ ਲੋਕਾਂ ਵਿਚੋਂ ਸਭ ਤੋਂ ਸ਼ਰਮੀਲਾ ਸੀ। ਅਜਿਹਾ ਲਗਭਗ ਹਰ ਰਾਤ ਹੁੰਦਾ ਸੀ।


Gurdeep Singh

Content Editor

Related News